ਹਾਕੀ ਲੀਗ ਰਾਹੀਂ ਭਾਰਤੀ ਟੀਮ ਵਿੱਚ ਵਾਪਸੀ ਚਾਹੁੰਦੈ ਹਰਜੀਤ

ਹਾਕੀ ਲੀਗ ਰਾਹੀਂ ਭਾਰਤੀ ਟੀਮ ਵਿੱਚ ਵਾਪਸੀ ਚਾਹੁੰਦੈ ਹਰਜੀਤ

ਨਵੀਂ ਦਿੱਲੀ: ਸਾਲ 2016 ਵਿੱਚ ਜਦੋਂ ਭਾਰਤ ਨੇ 15 ਸਾਲਾਂ ਬਾਅਦ ਜੂਨੀਅਰ ਹਾਕੀ ਵਿਸ਼ਵ ਕੱਪ ਜਿੱਤਿਆ ਸੀ ਤਾਂ ਟਰਾਫੀ ਨਾਲ ਸੁੱਤੇ ਕਪਤਾਨ ਹਰਜੀਤ ਸਿੰਘ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ। ਉਸ ਨੂੰ ਭਾਰਤੀ ਹਾਕੀ ਦਾ ਅਗਲਾ ਸਿਤਾਰਾ ਮੰਨਿਆ ਜਾ ਰਿਹਾ ਸੀ। ਦਹਾਕੇ ਬਾਅਦ ਅੱਜ ਵੀ 29 ਸਾਲਾ ਹਰਜੀਤ ਸਿੰਘ ਇਸ ਗੱਲ ਦਾ ਜਵਾਬ ਲੱਭ ਰਿਹਾ ਹੈ ਕਿ ਉਸ ਨੂੰ ਬਿਨਾਂ ਕਿਸੇ ਠੋਸ ਕਾਰਨ ਦੇ ਸੀਨੀਅਰ ਟੀਮ ’ਚੋਂ ਬਾਹਰ ਕਿਉਂ ਕੀਤਾ ਗਿਆ। ਮੁਹਾਲੀ ਦੇ ਪਿੰਡ ਕੁਰਾਲੀ ਦਾ ਰਹਿਣ ਵਾਲਾ ਹਰਜੀਤ ਅੱਜ ਕੱਲ੍ਹ ਹਾਕੀ ਇੰਡੀਆ ਲੀਗ ’ਚ ‘ਜੇ ਐੱਸ ਡਬਲਿਊ ਸੂਰਮਾ’ ਟੀਮ ਲਈ ਖੇਡ ਰਿਹਾ ਹੈ। ਉਸ ਨੇ ਦੱਸਿਆ ਕਿ ਜੂਨੀਅਰ ਪੱਧਰ ’ਤੇ ਇਤਿਹਾਸਕ ਜਿੱਤ ਦਿਵਾਉਣ ਦੇ ਬਾਵਜੂਦ ਉਸ ਦਾ ਕਰੀਅਰ ਅਚਾਨਕ ਰੁਕ ਗਿਆ।

ਆਖ਼ਰੀ ਵਾਰ 2018 ’ਚ ਨਿਊਜ਼ੀਲੈਂਡ ਖ਼ਿਲਾਫ਼ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹਰਜੀਤ ਨੇ ਕਿਹਾ, ‘‘ਹਰ ਜੂਨੀਅਰ ਖਿਡਾਰੀ ਦਾ ਸੁਪਨਾ ਹੁੰਦਾ ਹੈ ਕਿ ਉਹ ਸੀਨੀਅਰ ਟੀਮ ਲਈ ਖੇਡੇ ਅਤੇ ਓਲੰਪਿਕ ’ਚ ਹਿੱਸਾ ਲਵੇ। ਮੈਂ ਸੀਨੀਅਰ ਟੀਮ ਦੇ ਨਾਲ ਸੀ ਪਰ ਅਚਾਨਕ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਬਾਹਰ ਕਰ ਦਿੱਤਾ ਗਿਆ। ਮੈਨੂੰ ਸਮਝ ਨਹੀਂ ਆਉਂਦੀ ਕਿ ਅਜਿਹਾ ਕਿਉਂ ਹੋਇਆ?’’

Share: