ਤਿਰੂਵਨੰਤਪੁਰਮ: ਸਬਰੀਮਾਲਾ ਸੋਨਾ ਚੋਰੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੂੰ ਸ਼ੱਕ ਹੈ ਕਿ ਮੰਦਰ ਵਿੱਚੋਂ ਚੋਰੀ ਹੋਇਆ ਸੋਨਾ, ਹੁਣ ਤੱਕ ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਗਏ ਸੋਨੇ ਨਾਲੋਂ ਕਿਤੇ ਵੱਧ ਹੈ। ਸਿਟ ਨੇ ਅਦਾਲਤ ਨੂੰ ਦੱਸਿਆ ਕਿ ਵਰ੍ਹਾ 2019 ਵਿੱਚ ਲਗਪਗ 42.100 ਕਿਲੋਗ੍ਰਾਮ ਵਜ਼ਨ ਦੀਆਂ ਸੋਨੇ ਦੀ ਪਰਤ ਚੜ੍ਹੀਆਂ ਤਾਂਬੇ ਦੀਆਂ ਪਲੇਟਾਂ ਮੁੱਖ ਮੁਲਜ਼ਮ ਉਨੀਕ੍ਰਿਸ਼ਨਨ ਪੋਟੀ ਨੂੰ ਇਲੈਕਟ੍ਰੋਪਲੇਟਿੰਗ (ਸੋਨਾ ਚੜ੍ਹਾਉਣ) ਲਈ ਸੌਂਪੀਆਂ ਗਈਆਂ ਸਨ। ਦੋਸ਼ ਹੈ ਕਿ ਪਲੇਟਿੰਗ ਦੀ ਪ੍ਰਕਿਰਿਆ ਤੋਂ ਬਾਅਦ ਬਚਿਆ ਹੋਇਆ ਸੋਨਾ ਮੁਲਜ਼ਮਾਂ ਨੇ ਆਪਣੇ ਕੋਲ ਰੱਖ ਲਿਆ। ਮੁਲਜ਼ਮ ਪੰਕਜ ਭੰਡਾਰੀ ਦਾ ਕਹਿਣਾ ਹੈ ਕਿ ਉਸ ਨੇ ਪਲੇਟਿੰਗ ਦੀ ਫੀਸ ਵਜੋਂ ਲਗਪਗ 109.243 ਗ੍ਰਾਮ ਸੋਨਾ ਲਿਆ ਸੀ, ਜੋ ਉਸ ਨੇ ਸਿਟ ਨੂੰ ਸੌਂਪ ਦਿੱਤਾ। ਹਾਲਾਂਕਿ ਸਿਟ ਦਾ ਕਹਿਣਾ ਹੈ ਕਿ ਜਾਂਚ ਅਨੁਸਾਰ ਚੋਰੀ ਹੋਏ ਸੋਨੇ ਦੀ ਅਸਲ ਮਾਤਰਾ ਮੁਲਜ਼ਮਾਂ ਵੱਲੋਂ ਜਮ੍ਹਾਂ ਕਰਵਾਏ ਸੋਨੇ ਤੋਂ ਜ਼ਿਆਦਾ ਹੈ।
Posted inNews
