ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਹੀ ਨਹੀਂ ਸਗੋਂ ਕੁਲ ਜਗਤ ਦੇ ਗੁਰੂ ਵਜੋਂ ਸਤਿਕਾਰੇ ਜਾਂਦੇ ਹਨ। ਗੁਰੂ ਸਾਹਿਬ ਦੇ ਸਮੇਂ ਦਾ ਸਮਾਜ ਧਾਰਮਿਕ,ਸਮਾਜਿਕ ਵੱਖਰੇਵਿਆਂ ਦਾ ਸ਼ਿਕਾਰ ਹੋਣ ਕਾਰਨ ਸਵੈ ਹਿਤਾਂ,ਲੋਭ,ਲਾਲਸਾਵਾਂ,ਗ਼ਰਜ਼ਾਂ,ਝੂਠ-
ਭਰੀਐ ਹਥੁ ਪੈਰੁ ਤਨੁ ਦੇਹ।। ਪਾਣੀ ਧੋਤੈ ਉਤਰਸੁ ਖੇਹ।।
ਮੂਤ ਪਲੀਤੀ ਕਪੜੁ ਹੋਇ।। ਦੇ ਸਾਬੂਣੁ ਲਈਐ ਓਹੁ ਧੋਇ।।
ਭਰੀਐ ਮਤਿ ਪਾਪਾ ਕੈ ਸੰਗਿ।। ਓਹੁ ਧੋਪੈ ਨਾਵੈ ਕੈ ਰੰਗਿ।।
(ਗੁ.ਗ੍ਰੰ.ਸ. ਅੰਗ ੪)
ਬਹੁਤੀਆਂ ਹਾਲਤਾਂ ਵਿੱਚ ਮਨੁੱਖੀ ਮਨ ਦੀ ਸਥਿਤੀ ਇਹ ਬਣ ਜਾਂਦੀ ਹੈ ਕਿ ਉਹ ਮੋਹ,ਮਾਇਆ,ਪਾਪਾਂ,ਲੋਭ, ਤ੍ਰਿਸ਼ਨਾ,ਹਊਮੈ, ਨਿੰਦਿਆ ਆਦਿ ਦੇ ਚਿੱਕੜ ਵਿੱਚ ਹੋਰ ਵਧੇਰੇ ਧਸਦਾ ਚਲਾ ਜਾਂਦਾ ਹੈ :
ਕਿਆ ਬਗੁ ਬਪੁੜਾ ਛਪੜੀ ਨਾਇ
ਕੀਚੜਿ ਡੂਬੈ ਮੈਲੁ ਨ ਜਾਇ।।( ਗੁ.ਗ੍ਰੰ. ਸ. ਅੰਗ ੬੮੫ )
ਪ੍ਰਭੂ ਪਰਮਾਤਮਾ ਤੋਂ ਬਿਨਾਂ ਮਨੁੱਖ ਕਿਸੇ ਹੋਰ ਆਸਰੇ ਦੀ ਭਾਲ ਵਿੱਚ ਅਮੋਲਵਾਂ ਜੀਵਨ ਗਵਾ ਲੈਂਦਾ ਹੈ।ਮਨੁੱਖ ਅਨੇਕਾਂ ਹੋਰ ਯਤਨ ਕਰਦਾ ਹੈ ਤੇ ਆਪਣੀ ਆਤਮਿਕ ਮੌਤ ਸਹੇੜਦਾ ਹੈ।ਇੰਜ ਮਨੁੱਖ ਦੁਖੀ ਹੁੰਦਾ ਹੈ ਤੇ ਕਸ਼ਟ ਭੋਗਦਾ ਹੈ।
ਗੁਰੂ ਨਾਨਕ ਦੇਵ ਜੀ ਦੇ ਜੀਵਨ, ਗਿਆਨ,ਦ੍ਰਿਸ਼ਟੀ,ਸਮਾਜ,ਸ੍ਰਿਸ਼ਟੀ,ਬ੍
ਗੁਰੂ ਸਾਹਿਬ ਨੇ ਇਹ ਗੱਲ ਸਥਾਪਿਤ ਕਰ ਦਿੱਤੀ ਸੀ ਕਿ ਬ੍ਰਹਿਮੰਡ ਨੂੰ ਚੱਲਦਿਆਂ ਰੱਖਣ ਲਈ ਹਰ ਸ਼ੈਅ ਆਪੋ-ਆਪਣਾ ਯੋਗਦਾਨ ਪਾਉਂਦੀ ਹੈ।ਪ੍ਰਾਕਿਰਤਕ ਪਾਸਾਰੇ ਦਾ ਹਰ ਵਰਤਾਰਾ ਗਤੀਸ਼ੀਲ ਹੈ।ਉਨ੍ਹਾਂ ਅਨੁਸਾਰ ਜੋ ਅਸੂਲ ਬ੍ਰਹਿਮੰਡ ਵਿਚ ਕੰਮ ਕਰ ਰਿਹਾ ਹੈ,ਉਹੀ ਕਿਰਿਆਸ਼ੀਲਤਾ ਮਨੁੱਖੀ ਸਰੀਰ ਵਿਚ ਵਾਪਰਦੀ ਰਹਿੰਦੀ ਹੈ।ਉਹ ਪ੍ਰਕਿਰਤੀ ਦੇ ਅਦਭੁਤ ਪਾਸਾਰੇ ਦੇ ਆਧਾਰ ਤੇ ਮਨੁੱਖੀ ਜੀਵਨ ਦੀਆਂ ਰਮਜ਼ਾਂ ਸਮਝਾਉਂਦੇ ਹਨ।ਮਨੁੱਖ ਨੂੰ ਉਹ ਕੁਦਰਤ ਦਾ ਸਮਤੋਲ ਬਣਾਈ ਰੱਖਣ ਦਾ ਸੁਨੇਹਾ ਦਿੰਦੇ ਹਨ।
ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਬਹੁਤ ਡੂੰਘੇ ਅਰਥ ਛੁਪੇ ਹਨ।ਗੁਰੂ ਸਾਹਿਬ ਮਨੁੱਖੀ ਜੀਵਨ,ਮਨੁੱਖ ਦੇ ਇਸ ਜਗਤ ਵਿੱਚ ਆਉਣ ਦੇ ਮਨੋਰਥ,ਉਸ ਦੀ ਰਹਿਤਲ,ਉਸ ਦੇ ਸਮਾਜ-ਸਭਿਆਚਾਰ ਅਤੇ ਉਸ ਦੇ ਜੀਵਨ ਨਾਲ ਸਬੰਧਤ ਹੋਰ ਪਹਿਲੂਆਂ ਦੇ ਸਬੰਧ ਵਿੱਚ ਮਨੁੱਖ ਦੀ ਅਗਵਾਈ ਕਰਦੇ ਹਨ।ਉਨ੍ਹਾਂ ਦੀ ਬਾਣੀ ਵਿੱਚੋਂ ਉਘੜਦਾ ਉਨ੍ਹਾਂ ਦਾ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸਥਾਰ ਕਰਦਾ ਹੈ ਤੇ ਇਕ ਨਵਾਂ ਧਰਮ ਦਰਸ਼ਨ ਬਣ ਕੇ ਪ੍ਰਗਟ ਹੁੰਦਾ ਹੈ।ਉਹ ਜਦੋਂ ਸ੍ਰਿਸ਼ਟੀ, ਕੁਦਰਤ ਦਾ ਸਮੁੱਚਾ ਪਾਸਾਰ, ਰੁੱਤਾਂ, ਵਣ-ਤ੍ਰਿਣ ਆਦਿ ਨੂੰ ਮਨੁੱਖ ਨਾਲ ਜੋੜ ਕੇ ਦਰਸਾਉਂਦੇ ਹਨ ਤਾਂ ਇਸ ਪ੍ਰਾਕਿਰਤਿਕ ਵਰਤਾਰੇ ਦੇ ਮਨੁੱਖੀ ਮਾਨਸਿਕਤਾ ਉਪਰ ਪੈਣ ਵਾਲੇ ਪ੍ਰਭਾਵਾਂ ਨੂੰ ਵੀ ਪ੍ਰਗਟ ਕਰਦੇ ਜਾਂਦੇ ਹਨ।
ਗੁਰੂ ਸਾਹਿਬ ਦੀ ਰਚੀ ‘ਆਰਤੀ’ ਵਿੱਚੋਂ ਉਨ੍ਹਾਂ ਦੀ ਬ੍ਰਹਿਮੰਡ ਨਾਲ ਇਕਸੁਰ ਹੋਈ ਸ਼ਖ਼ਸੀਅਤ ਦੇ ਦਰਸ਼ਨ ਹੁੰਦੇ ਹਨ।ਆਪ ਫਰਮਾਉਂਦੇ ਹਨ ਕਿ ਪਾਰਬ੍ਰਹਮ ਤਾਂ ਉਸਨੂੰ ਆਰਤੀ ਮੰਨਦਾ ਹੈ ਜਦੋਂ ਉਹ ਕੁਝ ਹੋਵੇ,ਜੋ ‘ਉਸਨੂੰ’ ਚੰਗਾ ਲੱਗਦਾ ਹੈ।ਗੁਰੂ ਸਾਹਿਬ ਦੀਆਂ ਨਜ਼ਰਾਂ ਵਿੱਚ ਤਾਂ ਸਾਰੀ ਸ੍ਰਿਸ਼ਟੀ,ਸਾਰੀ ਕੁਦਰਤ ਹੀ ਰੱਬ ਦੀ ਪੂਜਾ ਕਰ ਰਹੀ ਹੈ,ਉਸਤੁਤੀ ਕਰ ਰਹੀ ਹੈ।
ਸੰਸਾਰ ਭਰ ਵਿਚ ਅਜੋਕਾ ਮਨੁੱਖ ਜਿਨ੍ਹਾਂ ਸੰਕਟਾਂ ਦੇ ਸਨਮੁਖ ਖੜਾ ਹੈ,ਉਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ।ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਉਨ੍ਹਾਂ ਦਾ ਫ਼ਲਸਫ਼ਾ ਉਨ੍ਹਾਂ ਸੰਕਟਾਂ ਨਾਲ ਨਜਿੱਠਣ ਲਈ ਰਾਹ ਦਰਸਾਉਂਦਾ ਹੈ ਤੇ ਮਨੁੱਖ ਦਾ ਮਾਰਗ ਦਰਸ਼ਨ ਕਰਦਾ ਹੈ।ਮਨੁੱਖ ਦਾ ਰਾਹ ਰੁਸ਼ਨਾਉਣਾ ਉਨ੍ਹਾਂ ਦੇ ਫ਼ਲਸਫ਼ੇ ਦਾ ਮੁੱਖ ਪਹਿਲੂ ਬਣਦਾ ਹੈ।ਗੁਰੂ ਸਾਹਿਬ ਮਨੁੱਖ ਨੂੰ ਜੀਵਨ ਜਾਚ ਦੇ ਢੰਗ-ਤਰੀਕੇ ਸਮਝਾਉਂਦੇ ਹਨ।ਉਨ੍ਹਾਂ ਨੇ ਜਿਸ ਤਰ੍ਹਾਂ ਦੀ ਜੀਵਨ ਜਾਚ ਨੂੰ ਵਿਕਸਤ ਕੀਤਾ ਹੈ, ਉਹ ਹੀ ਅਸਲ ਵਿਚ ਗੁਰਮਤਿ ਦਾ ਸਦਾਚਾਰ ਬਣਦੀ ਹੈ।
ਅਸੀਂ ਦੇਖਦੇ ਹਾਂ ਕਿ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦਾ ਸੰਦੇਸ਼ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਅੱਜ ਧਰਤੀ, ਹਵਾ,ਪਾਣੀ ਆਦਿ ਦੇ ਕੁਦਰਤੀ ਸੋਮਿਆਂ ਨੂੰ ਗੰਦਲਿਆਂ ਤੇ ਪ੍ਰਦੂਸ਼ਿਤ ਕਰ ਰਹੇ ਹਨ। ਵਾਤਾਵਰਨ ਨੂੰ ਸ਼ੁੱਧ ਬਣਾਈ ਰੱਖਣ ਲਈ ਮਨੁੱਖ ਨੂੰ ਗੁਰੂ ਨਾਨਕ ਦੇ ਸੁਨੇਹੇ ਨੂੰ ਸਮਝਣ ਤੇ ਜਾਗਰੂਕ ਹੋਣ ਦੀ ਲੋੜ ਹੈ।ਜੇ ਮਨੁੱਖਤਾ ਨੂੰ ਜਿਊਂਦਿਆਂ ਰੱਖਣਾ ਹੈ ਤਾਂ ਮਨੁੱਖ ਨੂੰ ਬਾਣੀ ਨਾਲ ਜੁੜਨਾ ਪਵੇਗਾ।ਉਨ੍ਹਾਂ ਦੀਆਂ ਸਾਰੀਆਂ ਸਿੱਖਿਆਵਾਂ ਲੋਕ ਕਲਿਆਣ,ਬਿਹਤਰ ਮਨੁੱਖ ਤੇ ਸਮਾਜ ਦੀ ਸਿਰਜਣਾ ਵਾਸਤੇ ਹਨ।ਉਨ੍ਹਾਂ ਮਨੁੱਖ ਸਾਹਵੇਂ ਜੋ ਆਦਰਸ਼ ਪੇਸ਼ ਕੀਤੇ,ਉਨ੍ਹਾਂ ਨੂੰ ਧਾਰਨ ਕਰ ਕੇ ਹੀ ਮਨੁੱਖ ਸਦਾਚਾਰੀ ਅਖਵਾ ਸਕਦਾ ਹੈ।ਸਦਾਚਾਰੀ ਵਿਵੇਕ ਵਾਲੇ ਮਨੁੱਖ ਦੀ ਸਿਰਜਣਾ ਦਾ ਮਾਡਲ ਗੁਰੂ ਸਾਹਿਬ ਦੀ ਬਾਣੀ ਦਾ ਮਹੱਤਵਪੂਰਨ ਨੁਕਤਾ ਬਣਦਾ ਹੈ।
ਗੁਰੂ ਸਾਹਿਬ ਮਨੁੱਖੀ ਅਧਿਕਾਰਾਂ ਬਾਰੇ ਅਤੇ ਮਨੁੱਖੀ ਸਮਾਨਤਾ ਬਾਰੇ ਗੱਲ ਕਰਦੇ ਹਨ। ਉਹ ਸਮਕਾਲ ਦੀ ਸਿਆਸਤ ਅਤੇ ਪ੍ਰਚਲਿਤ ਧਰਮਾਂ ਵਿਚਲੀਆਂ ਊਣਤਾਈਆਂ ਨੂੰ ਪਛਾਣਦੇ ਹਨ ਤੇ ਸਮਾਜਿਕ ਅਧੋਗਤੀ ਪ੍ਰਤੀ ਵਿਰੋਧ ਪ੍ਰਗਟ ਕਰਦਿਆਂ ਮਨੁੱਖੀ ਬਰਾਬਰੀ ਤੇ ਮਨੁੱਖੀ ਹੱਕਾਂ ਦੀ ਗੱਲ ਕਰਦੇ ਹਨ।ਉਨ੍ਹਾਂ ਦੀ ‘ਆਸਾ ਦੀ ਵਾਰ’, ‘ਸਿੱਧ ਗੋਸਟਿ’ ਅਤੇ ‘ਬਾਬਰਵਾਣੀ’ ਵਿੱਚ ਸਮਾਜਿਕ ਅਧੋਗਤੀ ਪ੍ਰਤੀ ਵਿਰੋਧ ਦੀ ਸੁਰ ਵੇਖੀ ਜਾ ਸਕਦੀ ਹੈ।
ਗੁਰੂ ਨਾਨਕ ਦੇਵ ਜੀ ਹਰ ਗੱਲ ਤਰਕ ਦੇ ਆਧਾਰ ਤੇ ਕਰਦੇ ਹਨ।ਉਹ ਪ੍ਰਸ਼ਨ ਉਠਾਉਂਦੇ ਹਨ।ਸਮਾਜ ਦੋਖੀ ਤਾਕਤਾਂ ਖ਼ਿਲਾਫ਼ ਆਵਾਜ਼ ਉਠਾਉਂਦੇ ਹਨ।ਸਮਕਾਲ ਵਿਚ ਸਥਾਪਤੀ ਦੀਆਂ ਵਧੀਕੀਆਂ ਵਿਰੁੱਧ ਡਟਦੇ ਹਨ।ਉਨ੍ਹਾਂ ਦੇ ਫ਼ਲਸਫੇ ਵਿੱਚ ਗਿਆਨ,ਵਿਗਿਆਨ,ਤਰਕ,ਪਰਖੇ ਜਾ ਸਕਣ ਵਾਲੇ ਸਿਧਾਂਤਾਂ ਦੀ ਭਰਮਾਰ ਹੈ।ਉਹ ਮਹਾਨ ਦਾਰਸ਼ਨਿਕ ਹਨ।ਬ੍ਰਹਿਮੰਡ ਤੋਂ ਇਲਾਵਾ ਸਮਾਜਿਕ, ਸਿਆਸੀ ਮੁੱਦਿਆਂ ਅਤੇ ਕਈ ਹੋਰ ਪਹਿਲੂਆਂ ਬਾਰੇ ਦਾਰਸ਼ਨਿਕ ਖ਼ਿਆਲ ਤੇ ਮਾਡਲ ਪੇਸ਼ ਕਰਦੇ ਹਨ।ਉਨ੍ਹਾਂ ਦਾ ਫ਼ਲਸਫ਼ਾ ਵਿਗਿਆਨਕ ਤੇ ਭਵਿੱਖਮੁਖੀ ਹੈ। ਉਹ ਸਮਾਜਿਕ ਜਾਗ੍ਰਤੀ ਲਿਆਉਣ ਦੀ ਦਿਸ਼ਾ ਵੱਲ ਵਧਦੇ ਹਨ।
ਇਨ੍ਹਾਂ ਕੁਝ ਪੱਖਾਂ ਉਪਰ ਵਿਚਾਰ ਕਰਨ ਤੋਂ ਬਾਅਦ ਕੁਝ ਪ੍ਰਸ਼ਨ ਪੈਦਾ ਹੋਣੇ ਸੁਭਾਵਿਕ ਹਨ। ਅਜੋਕਾ ਮਨੁੱਖ ਗੁਰੂ ਸਾਹਿਬ ਦੇ ਦਿੱਤੇ ਕਿਹੜੇ ਸੰਦੇਸ਼ ਦੀ ਪਾਲਣਾ ਕਰ ਰਿਹਾ ਹੈ? ਕੀ ਮਨੁੱਖ ਉਨ੍ਹਾਂ ਦੇ ਦਰਸਾਏ ਸੰਜਮ ਵਾਲੇ ਜੀਵਨ ਦੇ ਰਸਤੇ ਤੇ ਚੱਲ ਰਿਹਾ ਹੈ? ਕੀ ਮਨੁੱਖ ਕੇਵਲ ਲਿਸ਼ਕ-ਪੁਸ਼ਕ ਤੇ ਚਮਕ-ਦਮਕ ਵਾਲੀ ਜ਼ਿੰਦਗੀ ਜਿਊਣ ਵਿੱਚ ਵਿਸ਼ਵਾਸ ਨਹੀਂ ਰੱਖ ਰਿਹਾ? ਕੀ ਮਨੁੱਖ ਕੁਦਰਤ ਦੀਆਂ ਬਹੁਮੁੱਲੀਆਂ ਦਾਤਾਂ ਦਾ ਮਲੀਆਮੇਟ ਨਹੀਂ ਕਰ ਰਿਹਾ? ਕੀ ਮਨੁੱਖ ਨਿੱਕੇ-ਵੱਡੇ ਲੋਭ,ਲਾਲਚਾਂ ਵਿੱਚੋਂ ਆਪਣੇ ਆਪ ਨੂੰ ਕੱਢ ਸਕਿਆ ਹੈ? ਕੀ ਮਨੁੱਖ ਨੇ ਸਮਾਜਿਕ ਨੈਤਿਕਤਾ ਅਤੇ ਸਮਾਜਚਾਰੇ ਦੇ ਆਚਾਰ-ਵਿਹਾਰ ਨੂੰ ਅਪਣਾ ਕੇ ਅਮਲ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ? ਕੀ ਮਨੁੱਖ ਨੇ ਆਪਣੇ ਅੰਦਰੋਂ ਹਉਮੈ ਦੀ ਭਾਵਨਾ ਨੂੰ ਖਾਰਜ ਕਰ ਕੇ (ਜਾਂ ਘਟਾ ਕੇ) ਗੁਰੂ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰਨ ਦਾ ਅਭਿਆਸ ਕੀਤਾ ਹੈ? ਕੀ ਮਨੁੱਖ ਨੇ ਦੁਨਿਆਵੀ ਮੋਹ, ਮਾਇਆ ਤੋਂ ਨਿਰਲੇਪ ਹੋਣ ਦੀ ਸਿੱਖਿਆ ਉਪਰ ਅਮਲ ਕੀਤਾ ਹੈ? ਕੀ ਮਨੁੱਖ ਨੇ ਆਪਣੇ ਅੰਦਰ ਪਨਪਦੀਆਂ ਪਾਸ਼ਵਿਕ ਬਿਰਤੀਆਂ ਨੂੰ ਮਾਰ ਲਿਆ ਹੈ ਜਾਂ ਵੱਸ ਵਿਚ ਕਰ ਲਿਆ ਹੈ? ਕੀ ਮਨੁੱਖ ਵਿਸ਼ਿਆਂ,ਵਿਕਾਰਾਂ ਨੂੰ ਕਾਬੂ ਵਿੱਚ ਰੱਖਣ ਦੇ ਉਪਰਾਲੇ ਕਰ ਸਕਿਆ ਹੈ? ਕੀ ਮਨੁੱਖ ਨੇ ਧਰਮ/ਜਾਤ ਆਦਿ ਦੇ ਵਖਰੇਵਿਆਂ ਤੋਂ ਉਪਰ ਉਠ ਕੇ ਗੁਰੂ ਜੀ ਦੇ ਦਰਸਾਏ ਮਨੁੱਖੀ ਸਮਾਨਤਾ ਦੇ ਸਿਧਾਂਤ ਦੀ ਪਾਲਣਾ ਕੀਤੀ ਹੈ? ਕੀ ਮਨੁੱਖ ਨੇ ਮੰਦੇ ਕਰਮ ਕਰਨ ਤੋਂ ਪੂਰੀ ਤਰ੍ਹਾਂ ਨਾਲ ਟਾਲਾ ਵੱਟ ਲਿਆ ਹੈ? ਕੀ ਮਨੁੱਖ ਨੇ ਦੋਗਲੇ ਧਾਰਮਿਕ ਕਿਰਦਾਰਾਂ ਵਾਲੇ ਵਿਹਾਰ ਤੋਂ ਤੌਬਾ ਕਰ ਲਈ ਹੈ?
ਇਨ੍ਹਾਂ ਪ੍ਰਸ਼ਨਾਂ ਉਪਰ ਚਿੰਤਨ ਕਰਨ ਨਾਲ ਗੁਰੂ ਜੀ ਦੇ ਸਰਵ ਅਗਵਾਈ ਕਰਨ ਵਾਲੇ ਸੁਨੇਹੇ ਦੀ ਸਾਰਥਿਕਤਾ ਤੇ ਉਸ ਦੀ ਸਮਾਜਿਕ ਪ੍ਰਸੰਗਕਤਾ ਨੂੰ ਸਮਝਿਆ ਜਾ ਸਕਦਾ ਹੈ। ਗੁਰੂ ਸਾਹਿਬ ਅਜਿਹੇ ਸਮਾਜ ਦੀ ਸਿਰਜਣਾ ਦਾ ਸੁਨੇਹਾ ਦਿੰਦੇ ਹਨ,ਜਿਸ ਵਿੱਚ ਕੋਈ ਦੂਜ ਭਾਵ ਨਾ ਹੋਵੇ ਤੇ ਜਾਤ-ਪਾਤ ਦਾ ਕੋਈ ਵਿਤਕਰਾ ਨਾ ਹੋਵੇ।ਸਮਾਜ ਦਾ ਧਰਮ ਕੇਵਲ ਮਾਨਵਤਾ ਹੋਵੇ।ਸਰਵ ਸਾਂਝਾ ਧਰਮ ਹੋਵੇ।ਅਜਿਹਾ ਸਮਾਜ ਜਿਸ ਵਿੱਚ ਹੱਕ, ਸੱਚ,ਬਰਾਬਰੀ,ਨਿਆਂ ਆਦਿ ਦੇ ਵਰਤਾਰੇ ਦਾ ਬੋਲ-ਬਾਲਾ ਹੋਵੇ।ਮਨੁੱਖੀ ਕਲਿਆਣ ਅਤੇ ਮਨੁੱਖੀ ਏਕਤਾ ਨੂੰ ਗੁਰੂ ਜੀ ਪਰਮ ਅਗੇਤ ਦਿੰਦੇ ਹਨ। ਅਜਿਹਾ ਸਮਾਜ ਜਿਸ ਵਿੱਚ ਪਿਆਰ,ਅਮਨ-ਸ਼ਾਂਤੀ,ਦਇਆ,ਖ਼ਿਮਾ,ਹਮਦਰਦੀ ਆਦਿ ਦਾ ਵਾਸਾ ਹੋਵੇ! ਸਦਾਚਾਰੀ ਮਨੁੱਖ ਦਾ ਵਸੇਬਾ ਹੋਵੇ! ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਸੰਗੋਸ਼ਟੀ ਰਚਾਉਣ ਵਾਲੇ ਮਹਾਨ ਦਾਰਸ਼ਨਿਕ ਹਨ,ਮਹਾਨ ਸ਼ਾਇਰ,ਸਮਾਜ ਸੁਧਾਰਕ, ਕਰਾਂਤੀਕਾਰੀ,ਲੋਕ ਸੇਵਕ,ਭੁੱਲੇ-ਭਟਕਿਆਂ ਨੂੰ ਰਸਤਾ ਵਿਖਾਉਣ ਵਾਲੇ,ਮਹਾਨ ਤਿਆਗੀ,ਤਰਕ-ਵਿਤਰਕ ਕਰਨ ਵਾਲੇ ਚਿੰਤਕ,ਬ੍ਰਹਿਮੰਡੀ ਚੇਤਨਾ ਬਾਰੇ ਦਿੱਬ ਦ੍ਰਿਸ਼ਟੀ ਤੇ ਦੀਰਘ ਗਿਆਨ ਰੱਖਣ ਵਾਲੇ ਮਹਾਨ ਵਿਗਿਆਨੀ ਹਨ।ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਅਜਿਹੇ ਅਨੇਕ ਬਿੰਬ ਝਲਕਦੇ ਹਨ,ਜਿਨ੍ਹਾਂ ਦੇ ਸਹਿਜ ਦਰਸ਼ਨ ਕਰਕੇ ਮਨੁੱਖ ਸਦਾਚਾਰੀ ਮਨੁੱਖ ਦੇ ਚਰਿੱਤਰ ਦੀ ਕਲਪਨਾ ਕਰ ਸਕਦਾ ਹੈ। ਮਨੁੱਖ ਨੂੰ ਸਵੈ ਚਿੰਤਨ ਕਰਨ ਅਤੇ ‘ਮਨੁੱਖ’ ਬਣਨ ਲਈ ਪ੍ਰੇਰਿਤ ਕਰਨ ਵਾਲਾ ਪੱਖ ਗੁਰੂ ਸਾਹਿਬ ਦੇ ਸੁਨੇਹੇ ਦੀ ਵਿਆਪਕਤਾ ਨੂੰ ਵਿਸਥਾਰ ਪ੍ਰਦਾਨ ਕਰਦਾ ਹੈ।
Posted inReligion & Faith
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਨੇਹੇ ਦੀ ਵਿਆਪਕਤਾ

