Israeli Army ਨੇ Gaza ਮਿੱਟੀ ’ਚ ਮਿਲਾਇਆ

Israeli Army ਨੇ Gaza ਮਿੱਟੀ ’ਚ ਮਿਲਾਇਆ

ਦੀਰ ਅਲ-ਬਲਾਹ (ਗਾਜ਼ਾ) : ਰਾਫ਼ਾ ਸ਼ਹਿਰ, ਜਿੱਥੇ ਕਦੇ ਢਾਈ ਲੱਖ ਲੋਕ ਵੱਸਦੇ ਸਨ, ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ ਹੈ। ਇਹ ਸ਼ਾਇਦ ਪਿਛਲੇ ਤਿੰਨ ਸਾਲਾਂ ਦੌਰਾਨ ਇਜ਼ਰਾਈਲ ਦੀ ਫ਼ੌਜੀ ਮੁਹਿੰਮ ਕਾਰਨ ਗਾਜ਼ਾ ਪੱਟੀ ਨੂੰ ਲੱਗਾ ਸਭ ਤੋਂ ਭਿਆਨਕ ਜ਼ਖ਼ਮ ਹੈ। ਗਾਜ਼ਾ ਸ਼ਹਿਰ ਦੀ ਲਗਪਗ ਪੂਰੀ ਆਬਾਦੀ ਬੇਘਰ ਹੋਣ ਕਾਰਨ ਸਾਹਿਲੀ ਇਲਾਕਾ ਹੁਣ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ‘ਤੰਬੂ-ਸ਼ਹਿਰਾਂ’ ’ਚ ਸ਼ੁਮਾਰ ਹੋ ਗਿਆ ਹੈ।

ਉਪਗ੍ਰਹਿ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਇਜ਼ਰਾਇਲੀ ਫ਼ੌਜ ਨੇ ਦੱਖਣੀ ਸ਼ਹਿਰ ਅਤੇ ਹੋਰ ਕਸਬਿਆਂ ਤੇ ਇਲਾਕਿਆਂ ਨੂੰ ਯੋਜਨਾਬੱਧ ਢੰਗ ਨਾਲ ਢਾਹ ਕੇ ਮਿੱਟੀ ਵਿੱਚ ਮਿਲਾ ਦਿੱਤਾ ਅਤੇ ਕੁਝ ਥਾਵਾਂ ’ਤੇ ਮਲਬਾ ਵੀ ਹਟਾ ਦਿੱਤਾ ਹੈ। ਬੁਲਡੋਜ਼ਰਾਂ ਅਤੇ ਵਿਸਫੋਟਕਾਂ ਦੀ ਵਰਤੋਂ ਨਾਲ ਕੀਤੀ ਜਾ ਰਹੀ ਭੰਨ-ਤੋੜ ਸਾਲ ਪਹਿਲਾਂ ਹੋਏ ਇਜ਼ਰਾਈਲ-ਹਮਾਸ ਜੰਗਬੰਦੀ ਸਮਝੌਤੇ ਤੋਂ ਬਾਅਦ ਵੀ ਲਗਾਤਾਰ ਜਾਰੀ ਹੈ। ਇਜ਼ਰਾਇਲੀ ਫ਼ੌਜ ਉਸ ਖੇਤਰ ਦੇ ਲਗਪਗ 60 ਫ਼ੀਸਦੀ ਹਿੱਸੇ ’ਤੇ ਆਪਣਾ ਕਬਜ਼ਾ ਮਜ਼ਬੂਤ ​​ਕਰ ਰਹੀ ਹੈ, ਜੋ ਅਜੇ ਵੀ ਉਸ ਦੇ ਕੰਟਰੋਲ ਹੇਠ ਹੈ। ਗਾਜ਼ਾ ਵਿੱਚ ਤਬਾਹੀ ਦਾ ਇਹ ਮੰਜ਼ਰ ਉਨ੍ਹਾਂ ਕਈ ਜ਼ਖ਼ਮਾਂ ’ਚੋਂ ਸਿਰਫ਼ ਇੱਕ ਹੈ, ਜੋ ਇਸ ਖੇਤਰ ਦੇ 20 ਲੱਖ ਫ਼ਲਸਤੀਨੀਆਂ ਨੂੰ ਉਦੋਂ ਤੋਂ ਦਰਦ ਦੇ ਰਹੇ ਹਨ, ਜਦੋਂ 7 ਅਕਤੂਬਰ 2023 ਨੂੰ ਦੱਖਣੀ ਇਜ਼ਰਾਈਲ ’ਤੇ ਦਹਿਸ਼ਤੀ ਹਮਲੇ ਮਗਰੋਂ ਇਜ਼ਰਾਈਲ ਨੇ ਹਮਾਸ ਨੂੰ ਖਤਮ ਕਰਨ ਦੀ ਮੁਹਿੰਮ ਵਿੱਢੀ ਸੀ। ਗ਼ਾਜ਼ਾ ਜੰਗ ਤੋਂ ਪਹਿਲਾਂ ਦੀ ਆਬਾਦੀ ਵਿੱਚੋਂ ਹਰ 10 ਵਿੱਚੋਂ ਇੱਕ ਤੋਂ ਵੱਧ ਵਿਅਕਤੀ ਇਜ਼ਰਾਇਲੀ ਹਮਲਿਆਂ ਵਿੱਚ ਮਾਰਿਆ ਗਿਆ ਹੈ ਜਾਂ ਜ਼ਖ਼ਮੀ ਹੋਇਆ ਹੈ।

Share: