ਸ਼ੁਰੂਆਤੀ ਕਾਰੋਬਾਰ ’ਚ Share Market ’ਚ ਗਿਰਾਵਟ, ਸੈਂਸੈਕਸ 172 ਅੰਕ ਡਿੱਗਿਆ

ਸ਼ੁਰੂਆਤੀ ਕਾਰੋਬਾਰ ’ਚ Share Market ’ਚ ਗਿਰਾਵਟ, ਸੈਂਸੈਕਸ 172 ਅੰਕ ਡਿੱਗਿਆ

ਮੁੰਬਈ : ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ, ਜਿਸ ਨਾਲ ਮੁੱਖ ਸੂਚਕਾਂਕ ਲਾਲ ਨਿਸ਼ਾਨ ’ਤੇ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ (BSE) ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 172.77 ਅੰਕਾਂ ਦੀ ਗਿਰਾਵਟ ਨਾਲ 76,342.66 ’ਤੇ ਆ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫ਼ਟੀ ਵੀ 63.30 ਅੰਕ ਹੇਠਾਂ ਡਿੱਗ ਕੇ 23,832.60 ਦੇ ਪੱਧਰ ’ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਬਾਜ਼ਾਰ ’ਚ ਆਈ ਇਸ ਗਿਰਾਵਟ ਨੂੰ ਨਿਵੇਸ਼ਕਾਂ ਵੱਲੋਂ ਵਰਤੀ ਜਾ ਰਹੀ ਸਾਵਧਾਨੀ ਅਤੇ ਸੁਸਤ ਗਲੋਬਲ ਸੰਕੇਤਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

Share: