Sonia Gandhi ਦੀ ਸਵੈ-ਜੀਵਨੀ ਪ੍ਰਕਾਸ਼ਿਤ ਕਰੇਗਾ ਹਾਰਪਰਕੌਲਿਨਜ਼

Sonia Gandhi ਦੀ ਸਵੈ-ਜੀਵਨੀ ਪ੍ਰਕਾਸ਼ਿਤ ਕਰੇਗਾ ਹਾਰਪਰਕੌਲਿਨਜ਼

ਨਵੀਂ ਦਿੱਲੀ : ਹਾਰਪਰਕੌਲਿਨਜ਼ ਇੰਡੀਆ ਨੇ ਅੱਜ ਇੱਥੇ ਕਿਹਾ ਕਿ ਉਹ ਕਾਂਗਰਸ ਨੇਤਾ ਸੋਨੀਆ ਗਾਂਧੀ ਦੀ ਸਵੈ-ਜੀਵਨੀ ‘ਬਿਲੌਂਗਿੰਗ: ਏ ਜਰਨੀ ਆਫ ਲਵ’ ਭਾਰਤ ਵਿੱਚ 10 ਨਵੰਬਰ ਨੂੰ ਪ੍ਰਕਾਸ਼ਿਤ ਕਰੇਗਾ। ਹਾਰਪਰਕੌਲਿਨਜ਼ ਇੰਡੀਆ ਨੇ ਬਿਆਨ ਵਿੱਚ ਕਿਹਾ, ‘‘ਸਾਡੇ ਸਮੇਂ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਸਿਆਸੀ ਸਵੈ-ਜੀਵਨੀਆਂ ਵਿੱਚੋਂ ਇੱਕ, ‘ਬਿਲੌਂਗਿੰਗ’ ਪਿਆਰ, ਪਛਾਣ, ਫ਼ਰਜ਼ ਅਤੇ ਅਪਣੇਪਣ ਦੀ ਦਿਲਚਸਪ ਅਤੇ ਬੇਹੱਦ ਨਿੱਜੀ ਕਹਾਣੀ ਹੈ ਅਤੇ ਇਹ ਭਾਰਤ ਦੀ ਯਾਤਰਾ ਦਾ ਦੁਰਲੱਭ ਅੰਦਰੂਨੀ ਨਜ਼ਰੀਆ ਪੇਸ਼ ਕਰਦੀ ਹੈ।’’

ਹਾਰਪਰਕੌਲਿਨਜ਼ ਇੰਡੀਆ ਦਾ ਇਹ ਐਲਾਨ ਪੈਂਗੁਇਨ ਰੈਂਡਮ ਹਾਊੂਸ ਇੰਡੀਆ (ਪੀ ਆਰ ਐੱਚ ਆਈ) ਨਾਲ ਜੁੜੇ ਵਿਵਾਦ ਤੋਂ ਬਾਅਦ ਹੋਇਆ ਹੈ। ਪ੍ਰਕਾਸ਼ਕ ਅਤੇ ਲੇਖਕ ਦੇ ਨੁਮਾਇੰਦਿਆਂ ਵਿਚਕਾਰ ਖਰੜੇ ਵਿਚਲੀਆਂ ਸੰਪਾਦਕੀ ਤਬਦੀਲੀਆਂ ਬਾਰੇ ਮਤਭੇਦਾਂ ਕਾਰਨ ਵਿਵਾਦ ਸ਼ੁਰੂ ਹੋਇਆ ਸੀ। ਕਾਂਗਰਸ ਦੇ ਕਈ ਨੇਤਾਵਾਂ ਨੇ ਦੋਸ਼ ਲਾਇਆ ਸੀ ਕਿ ਪੈਂਗੁਇਨ ਇੰਡੀਆ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਰ ਐੱਸ ਐੱਸ ਅਤੇ ਮੋਦੀ ਸਰਕਾਰ ਦੌਰਾਨ ਚੀਨ ਵੱਲੋਂ ‘ਭਾਰਤੀ ਖੇਤਰ ’ਤੇ ਕੀਤੇ ਗਏ ਕਬਜ਼ੇ’ ਨਾਲ ਸਬੰਧਤ ਅੰਸ਼ ਹਟਾਉਣ ਦਾ ਦਬਾਅ ਸੀ।

Share: