ਤੇਜ਼ ਰਫ਼ਤਾਰ Tipper ਦੀ ਫੇਟ ਵੱਜਣ ਕਾਰਨ Activa ਸਵਾਰ ਦੋ ਔਰਤਾਂ ਦੀ ਮੌਤ

ਤੇਜ਼ ਰਫ਼ਤਾਰ Tipper ਦੀ ਫੇਟ ਵੱਜਣ ਕਾਰਨ Activa ਸਵਾਰ ਦੋ ਔਰਤਾਂ ਦੀ ਮੌਤ

ਤਲਵਾੜਾ : ਕਮਾਹੀ ਦੇਵੀ-ਹੁਸ਼ਿਆਰਪੁਰ ਮਾਰਗ ’ਤੇ ਪੈਂਦੇ ਪਿੰਡ ਲੱਬਰ ਦੇ ਗੁਰਦੁਆਰੇ ਕੋਲ ਤੇਜ਼ ਰਫ਼ਤਾਰ ਟਿੱਪਰ ਦੀ ਫੇਟ ਵੱਜਣ ਕਾਰਨ ਐਕਟਿਵਾ ਸਵਾਰ ਦੋ ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਾਮਿਨੀ (27) ਅਤੇ ਉਸ ਦੀ ਚਾਚੀ ਰੰਜਨਾ ਕੁਮਾਰੀ (47) ਵਜੋਂ ਹੋਈ ਹੈ। ਹਾਦਸੇ ਮਗਰੋਂ ਟਿੱਪਰ ਚਾਲਕ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਸੂਚਨਾ ਮਿਲਦਿਆਂ ਹੀ ਤਲਵਾੜਾ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਕਬਜ਼ੇ ਵਿੱਚ ਲੈ ਲਈਆਂ ਹਨ।  ਮ੍ਰਿਤਕਾ ਕਾਮਿਨੀ ਦੇ ਪਤੀ ਅਕਸ਼ੇ ਕੁਮਾਰ ਨੇ ਦੱਸਿਆ ਕਿ ਉਹ ਫੌਜ ਵਿੱਚ ਤਾਇਨਾਤ ਹੈ ਅਤੇ ਬੀਤੇ ਦਿਨ ਹੀ ਛੁੱਟੀ ਆਇਆ ਸੀ। 15 ਅਗਸਤ ਨੂੰ ਉਹ ਆਪਣੀ ਪਤਨੀ ਕਾਮਿਨੀ ਅਤੇ ਚਾਚੀ ਰੰਜਨਾ ਕੁਮਾਰੀ ਨਾਲ ਕਮਾਹੀ ਦੇਵੀ ਤੋਂ ਸਾਮਾਨ ਲੈ ਕੇ ਵਾਪਸ ਆ ਰਿਹਾ ਸੀ। ਜਦੋਂ ਉਸ ਦੀ ਪਤਨੀ ਅਤੇ ਚਾਚੀ ਆਪਣੀ ਸਕੂਟਰੀ ਉੱਤੇ ਲੱਬਰ ਦੇ ਗੁਰਦੁਆਰਾ ਸਾਹਿਬ ਕੋਲ ਪੁੱਜੀਆਂ, ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਔਰਤਾਂ ਸੜਕ ਉੱਤੇ ਡਿੱਗ ਪਈਆਂ ਅਤੇ ਟਿੱਪਰ ਦੇ ਟਾਇਰਾਂ ਹੇਠਾਂ ਆਉਣ ਕਾਰਨ ਦੋਵਾਂ ਦੀ ਮੌਕੇ ਉੱਤੇ ਹੀ ਜਾਨ ਚਲੀ ਗਈ। ਤਲਵਾੜਾ ਪੁਲੀਸ ਨੇ ਅਕਸ਼ੇ ਕੁਮਾਰ ਦੇ ਬਿਆਨਾਂ ਦੇ ਆਧਾਰ ਉੱਤੇ ਫ਼ਰਾਰ ਟਿੱਪਰ ਚਾਲਕ ਵਿਨੋਦ ਕੁਮਾਰ ਵਿੱਕੀ ਵਾਸੀ ਕੂਕਾਨੇਟ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share: