ਜਲੰਧਰ (ਮਨੀਸ਼ ਰਿਹਾਨ) : ਜਲੰਧਰ ਵਿੱਚ ਕੌਮੀ ਮਾਰਗ ’ਤੇ ਤੇਜ਼ ਰਫਤਾਰ ਸਵਿਫਟ ਕਾਰ ਸੜਕ ਤੇ ਖੜੇ ਕੈਂਟਰ ਵਿੱਚ ਵੱਜਣ ਕਾਰਨ ਕੋਈ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਅਗਲੀ ਸੀਟ ’ਤੇ ਬੈਠੇ ਦੋ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਨੁਕਸਾਨੀ ਗਈ ਕਾਰ ਵਿੱਚ ਫਸੀਆਂ ਗਈਆਂ ਅਤੇ ਪਿਛਲੀ ਸੀਟ ਤੇ ਬੈਠੇ ਤੀਜੇ ਵਿਅਕਤੀ ਦੀ ਮ੍ਰਿਤਕ ਦੇਹ ਸੜਕ ਤੇ ਡਿੱਗੀ ਹੋਈ ਸੀ। ਇਸ ਸੜਕ ਹਾਦਸੇ ਕਾਰਨ ਕਾਰ ਦੀ ਛੱਤ ਵੀ ਉੱਖਡ ਗਈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜੱਦੋ ਜਹਿਦ ਉਪਰੰਤ ਕਾਰ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਜਲੰਧਰ ਵਿੱਚ ਭੇਜਿਆ ਗਿਆ ਹੈ। ਥਾਣਾ ਮਕਸੂਦਾ ਦੇ ਮੁਖੀ ਰਕੇਸ਼ ਕੁਮਾਰ ਅਨੁਸਾਰ ਭਗਤ ਸਿੰਘ ਕਲੋਨੀ ਦੇ ਨੇੜੇ ਹਾਦਸਾ ਹੋਇਆ ਹੈ ਅਤੇ ਤੇਜ਼ ਰਫਤਾਰ ਸਵਿਫਟ ਕਾਰ ਜਲੰਧਰ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ ਤਾ ਭਗਤ ਸਿੰਘ ਕਲੋਨੀ ਦੇ ਨੇੜੇ ਕੌਮੀ ਮਾਰਗ ਖੜੇ ਕੈਂਟਰ ਨਾਲ ਹਾਦਸਗ੍ਰਸਤ ਹੋ ਗਈ। ਉਨ੍ਹਾਂ ਦੱਸਿਆ ਕਿ ਕੈਂਟਰ ਦਾ ਡਰਾਈਵਰ ਵਾਹਨ ਨੂੰ ਸੜਕ ਦੇ ਕੰਢੇ ਖੜਾ ਕਰਕੇ ਕਿਧਰੇ ਚਲਾ ਗਿਆ ਸੀ। ਪੁਲੀਸ ਨੇ ਕਿਹਾ ਕਿ ਕਾਰ ਦੀ ਨੰਬਰ ਪਲੇਟ ਤੋਂ ਮ੍ਰਿਤਕਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
Posted inJalandhar
ਕਾਰ ਅਤੇ ਕੈਂਟਰ ਦੀ ਟੱਕਰ ’ਚ ਤਿੰਨ ਦੀ ਮੌਤ

