ਅੰਮ੍ਰਿਤਸਰ ਦੇ ਪਾਰਟੀਸ਼ਨ ਮਿਊਜ਼ੀਅਮ ਪੁੱਜੇ ਸਨੀ ਦਿਓਲ ਅਤੇ ਕਰਨ ਦਿਓਲ

ਅੰਮ੍ਰਿਤਸਰ ਦੇ ਪਾਰਟੀਸ਼ਨ ਮਿਊਜ਼ੀਅਮ ਪੁੱਜੇ ਸਨੀ ਦਿਓਲ ਅਤੇ ਕਰਨ ਦਿਓਲ

ਅੰਮ੍ਰਿਤਸਰ : ਫਿਲਮ ‘ਬਟਵਾਰਾ 1947’ ਦੇ ਪੰਜਾਬ ਪ੍ਰਮੋਸ਼ਨਲ ਟੂਰ ਦੌਰਾਨ ਸਨੀ ਦਿਓਲ ਅਤੇ ਕਰਨ ਦਿਓਲ ਨੇ ਅੰਮ੍ਰਿਤਸਰ ਦੇ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ ਕੀਤਾ। ਵੰਡ ਦੇ ਦਿਨਾਂ ਨੂੰ ਯਾਦ ਕਰਦਿਆਂ ਸਨੀ ਦਿਓਲ ਨੇ ਅੰਮ੍ਰਿਤਸਰ ਸਥਿਤ ਪਾਰਟੀਸ਼ਨ ਮਿਊਜ਼ੀਅਮ ਦੇ ਦੌਰੇ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚੋਂ ਉਹ ਆਪਣੇ ਬੇਟੇ ਕਰਨ ਨਾਲ ਮਿਊਜ਼ੀਅਮ ਦੇ ਅੱਗੇ ਖੜ੍ਹੇ ਦਿਖਾਈ ਦੇ ਰਹੇ ਹਨ। ਇਹ ਫਿਲਮ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ 14 ਅਗਸਤ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

ਆਮਿਰ ਖਾਨ ਪ੍ਰੋਡਕਸ਼ਨਜ਼ ਦੀ ਫਿਲਮ ‘ਬਟਵਾਰਾ 1947’ ਵਿੱਚ ਸ਼ਬਾਨਾ ਆਜ਼ਮੀ, ਸਨੀ ਦਿਓਲ, ਪ੍ਰੀਟੀ ਜ਼ਿੰਟਾ, ਕਰਨ ਦਿਓਲ, ਅਲੀ ਫਜ਼ਲ ਅਤੇ ਅਭਿਮੰਨਿਊ ਸਿੰਘ ਸਮੇਤ ਹੋਰ ਕਲਾਕਾਰ ਸ਼ਾਮਲ ਹਨ। ਇਹ ਫਿਲਮ ਰਾਜਕੁਮਾਰ ਸੰਤੋਸ਼ੀ ਅਤੇ ਸਨੀ ਦਿਓਲ ਦੀ ਲਗਪਗ ਤਿੰਨ ਦਹਾਕਿਆਂ ਬਾਅਦ ਆ ਰਹੀ ਇੱਕ ਫਿਲਮ ਹੈ। ਇਹ ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ਹੇਠ ਵੰਡ ਦੇ ਦੌਰ ਦੀ ਕਹਾਣੀ ’ਤੇ ਆਧਾਰਿਤ ਹੈ।

ਫਿਲਮ ਦੇ ਪ੍ਰਮੋਸ਼ਨਲ ਟੂਰ ਦੌਰਾਨ ਸਨੀ ਦਿਓਲ ਅਤੇ ਕਰਨ ਦਿਓਲ ਨੇ ਅੰਮ੍ਰਿਤਸਰ ਦੇ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ ਕੀਤਾ। ਸਨੀ ਦਿਓਲ ਨੇ ਸੋਸ਼ਲ ਮੀਡੀਆ ’ਤੇ ਆਪਣੇ ਇਸ ਦੌਰੇ ਦੀ ਤਸਵੀਰ ਸਾਂਝੀ ਕੀਤੀ, ਜਿੱਥੇ ਉਹ ਵੰਡ ਦੇ ਦਿਨਾਂ ਨੂੰ ਦਰਸਾਉਂਦੀਆਂ ਤਸਵੀਰਾਂ ਨੂੰ ਧਿਆਨ ਨਾਲ ਦੇਖਦੇ ਨਜ਼ਰ ਆਏ।

ਵੰਡ ਦੇ ਦਰਦਨਾਕ ਦੌਰ ਦੀ ਕਹਾਣੀ ’ਤੇ ਆਧਾਰਿਤ ‘ਬਟਵਾਰਾ 1947’ ਇੱਕ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ, ਜੋ ਵੰਡ ਦੇ ਨਾਲ-ਨਾਲ ਉਮੀਦਾਂ ਨਾਲ ਜੁੜੀ ਇੱਕ ਕਹਾਣੀ ਹੈ। ਫਿਲਮ ਦਾ ਸੰਗੀਤ ਏ. ਆਰ. ਰਹਿਮਾਨ ਨੇ ਦਿੱਤਾ ਹੈ, ਜਦਕਿ ਗੀਤਾਂ ਦੇ ਬੋਲ ਜਾਵੇਦ ਅਖ਼ਤਰ ਨੇ ਲਿਖੇ ਹਨ। ਇਸ ਸਬੰਧ ਵਿੱਚ ਸਨੀ ਦਿਓਲ ਵੱਲੋਂ ਅੱਜ ਮੀਡੀਆ ਨਾਲ ਵੀ ਪ੍ਰੈਸ ਕਾਨਫਰਸ ਰੱਖੀ ਗਈ ਸੀ ਪਰ ਅਚਨਚੇਤੀ ਇਹ ਪ੍ਰੋਗਰਾਮ ਬਦਲ ਦਿੱਤਾ ਗਿਆ ਹੈ। ਫਿਲਮ ਦੀ ਮਲਟੀ-ਸਿਟੀ ਪ੍ਰਮੋਸ਼ਨਲ ਮੁਹਿੰਮ ਦੇ ਹਿੱਸੇ ਵਜੋਂ ਟੀਮ ਜੈਪੁਰ, ਅਹਿਮਦਾਬਾਦ, ਪਟਨਾ ਅਤੇ ਲਖਨਊ ਦਾ ਦੌਰਾ ਕਰ ਚੁੱਕੀ ਹੈ । ਹੁਣ ਟੀਮ ਪੰਜਾਬ ਪਹੁੰਚੀ ਹੈ। ਫਿਲਮ ਦੀ ਕਹਾਣੀ ਅਤੇ ਪੰਜਾਬ ਨਾਲ ਸਬੰਧ ਨੂੰ ਦੇਖਦੇ ਹੋਏ, ਪੰਜਾਬ ਦਾ ਦੌਰਾ ਇਸ ਮੁਹਿੰਮ ਦਾ ਮਹੱਤਵਪੂਰਨ ਹਿੱਸਾ ਹੈ।

Share: