ਕੁਝ ਖਿਡਾਰੀਆਂ ਦਾ ਪੱਤਾ ਕੱਟਿਆ ਜਾਵੇਗਾ, ਕਈਆਂ ਨੂੰ ਫਾਇਦਾ ਹੋਵੇਗਾ: Pullela Gopichand

ਕੁਝ ਖਿਡਾਰੀਆਂ ਦਾ ਪੱਤਾ ਕੱਟਿਆ ਜਾਵੇਗਾ, ਕਈਆਂ ਨੂੰ ਫਾਇਦਾ ਹੋਵੇਗਾ: Pullela Gopichand

ਨਵੀਂ ਦਿੱਲੀ : ਪੁਲੇਲਾ ਗੋਪੀਚੰਦ ਨੂੰ ਆਪਣੇ ਖੇਡ ਕਰੀਅਰ ਦੌਰਾਨ ਬੈਡਮਿੰਟਨ ਦੀ ਸਕੋਰਿੰਗ ਪ੍ਰਣਾਲੀ ਵਿੱਚ ਤਬਦੀਲੀ ਕਾਰਨ ਆਏ ਅੜਿੱਕੇ ਅਜੇ ਵੀ ਯਾਦ ਹਨ ਅਤੇ ਜਿਵੇਂ-ਜਿਵੇਂ ਇਹ ਖੇਡ ਇੱਕ ਹੋਰ ਰਣਨੀਤਕ ਤਬਦੀਲੀ ਅਪਣਾਉਣ ਦੀ ਤਿਆਰੀ ਕਰ ਰਹੀ ਹੈ, ਭਾਰਤੀ ਕੋਚ ਦਾ ਮੰਨਣਾ ਹੈ ਕਿ ਕੁਝ ਖਿਡਾਰੀਆਂ ਦਾ ਪੱਤਾ ਕੱਟਿਆ ਜਾਵੇਗਾ। ਅਗਲੇ ਸਾਲ 15×3 ਸਿਸਟਮ (ਹਰੇਕ 15 ਅੰਕਾਂ ਦੀਆਂ ਤਿੰਨ ਗੇਮਾਂ) ਮੌਜੂਦਾ 21×3 ਫਾਰਮੈਟ (ਹਰੇਕ 21 ਅੰਕਾਂ ਦੀਆਂ ਤਿੰਨ ਗੇਮਾਂ) ਦੀ ਥਾਂ ਲਵੇਗਾ। ਬੈਡਮਿੰਟਨ ਵਿਸ਼ਵ ਫੈਡਰੇਸ਼ਨ ਨੇ ਕਿਹਾ ਕਿ ਛੋਟਾ ਫਾਰਮੈਟ ਵਿਅਸਤ ਕੈਲੰਡਰ ਵਿੱਚ ਖਿਡਾਰੀਆਂ ਦੇ ਕੰਮ ਦੇ ਬੋਝ ਦੇ ਪ੍ਰਬੰਧਨ ਵਿੱਚ ਮਦਦ ਕਰੇਗਾ। ਗੋਪੀਚੰਦ ਨੇ ਚੇਤੇ ਕੀਤਾ ਕਿ ਕਿਵੇਂ ਉਨ੍ਹਾਂ ਨੇ 2001 ਵਿੱਚ ਰਵਾਇਤੀ 15-ਅੰਕਾਂ ਵਾਲੇ ਫਾਰਮੈਟ ਤਹਿਤ ਆਲ ਇੰਗਲੈਂਡ ਦਾ ਖਿਤਾਬ ਜਿੱਤਿਆ ਸੀ, ਜਿਸ ਮਗਰੋਂ ਬੈਡਮਿੰਟਨ ਨੇ ਥੋੜ੍ਹੇ ਸਮੇਂ ਲਈ 7×5 ਸਕੋਰਿੰਗ ਸਿਸਟਮ ਅਪਣਾ ਲਿਆ ਸੀ। ਉਸ ਤਜਰਬੇ ਨੂੰ ਇੱਕ ਸਾਲ ਦੇ ਅੰਦਰ ਹੀ ਬੰਦ ਕਰ ਦਿੱਤਾ ਗਿਆ।

Share: