ਪਟਿਆਲਾ : ਇੱਥੇ ਮਾਡਲ ਟਾਊਨ ਸਥਿਤ ਅਤਿੰਦਰਪਾਲ ਸਿੰਘ ਨਾਮ ਦੇ ਇੱਕ ਪ੍ਰਾਪਰਟੀ ਡੀਲਰ ਦੀ ਰਿਹਾਇਸ਼ ‘ਤੇ ਈਡੀ ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ ਹੈ। ਲੰਘੀ ਤਕਰੀਬਨ ਅੱਧੀ ਰਾਤ ਤੋਂ ਈ ਡੀ ਦੀ 10 ਮੈਂਬਰੀ ਟੀਮ ਦੋ ਕਾਰਾਂ ਦੇ ਵਿੱਚ ਸਵਾਰ ਹੋ ਕੇ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਟੀਮ ਨੇ ਕਈ ਘੰਟੇ ਛਾਣਬੀਣ ਕੀਤੀ, ਜਾਂਚ ਤੋਂ ਬਾਅਦ ਟੀਮ ਸਵੇਰੇ ਕਰੀਬ ਸਵਾ 7 ਵਜੇ ਇਥੋਂ ਵਾਪਸ ਚਲੀ ਗਈ। ਇਸ ਦੌਰਾਨ ਛਾਣਬੀਣ ਸਬੰਧੀ ਟੀਮ ਨੇ ਮੀਡੀਆ ਨੂੰ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ।
Posted inPatiala
Punjab ED Raid: ਈਡੀ ਵੱਲੋਂ ਪਟਿਆਲਾ ਦੇ ਪ੍ਰਾਪਰਟੀ ਡੀਲਰ ਦੀ ਰਿਹਾਇਸ਼ ‘ਤੇ ਛਾਪਾ

