ਪਾਤੜਾਂ ’ਚ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ

ਪਾਤੜਾਂ ’ਚ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ

ਪਟਿਆਲਾ/ਪਾਤੜਾ : ਪਾਤੜਾਂ ਵਿਖੇ ਲੰਘੀ ਰਾਤ ਇੱਕ ਵਿਅਕਤੀ ਨੇ ਗੋਲੀ ਮਾਰ ਕੇ ਆਟੋ ਵਿੱਚ ਸਵਾਰ ਇੱਕ ਮਹਿਲਾ ਦੀ ਹੱਤਿਆ ਕਰ ਦਿੱਤੀ, ਇਸ ਦੌਰਾਨ ਆਟੋਚਾਲਕ ਵੀ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾ ਦੀ ਪਛਾਣ 35 ਸਾਲਾ ਦਿਲਪ੍ਰੀਤ ਕੌਰ ਵਜੋਂ ਹੋਈ ਹੈ, ਜਦਕਿ ਜਖਮੀ ਹੋਏ ਆਟੋ ਚਾਲਕ ਦਾ ਨਾਮ ਲਖਬੀਰ ਸਿੰਘ ਹੈ। ਘਟਨਾ ਦੌਰਾਨ ਜ਼ਖਮੀ ਆਟੋ ਚਾਲਕ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ।

Share: