ਮੁਹੰਮਦ ਰਫ਼ੀ ਦੀਆਂ ਸਦਾਬਹਾਰ ਧੁਨਾਂ ਨੇ ਕੀਲਿਆ ਸਰੋਤਿਆਂ ਦਾ ਮਨ, ‘ਮੁਹੰਮਦ ਰਫ਼ੀ ਨਾਈਟ’ ਯਾਦਗਾਰੀ ਬਣੀ

ਮੁਹੰਮਦ ਰਫ਼ੀ ਦੀਆਂ ਸਦਾਬਹਾਰ ਧੁਨਾਂ ਨੇ ਕੀਲਿਆ ਸਰੋਤਿਆਂ ਦਾ ਮਨ, ‘ਮੁਹੰਮਦ ਰਫ਼ੀ ਨਾਈਟ’ ਯਾਦਗਾਰੀ ਬਣੀ

ਜਲੰਧਰ (ਰੁਪਿੰਦਰ ਸਿੰਘ ਅਰੋੜਾ) ਵਿਰਸਾ ਵਿਹਾਰ ਅਤੇ ਸੁਰ ਸੰਗਮ, ਜਲੰਧਰ ਵੱਲੋਂ ਵਿਰਸਾ ਵਿਹਾਰ, ਭਗਤ ਨਾਮਦੇਵ ਚੌਂਕ, ਜਲੰਧਰ ਵਿਖੇ ਮਹਾਨ ਬਾਲੀਵੁੱਡ ਗਾਇਕ ਮੁਹੰਮਦ ਰਫ਼ੀ ਦੀ ਯਾਦ ਨੂੰ ਸਮਰਪਿਤ “ਮੁਹੰਮਦ ਰਫ਼ੀ ਨਾਈਟ” ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਰਫ਼ੀ ਸਾਹਿਬ ਦੇ ਸਦਾਬਹਾਰ ਨਗਮਿਆਂ ਨਾਲ ਸਜੀ ਇਸ ਸੰਗੀਤਕ ਸ਼ਾਮ ਵਿੱਚ ਦਰਸ਼ਕ ਦੇਰ ਰਾਤ ਤੱਕ ਸੰਗੀਤ ਦੇ ਰੰਗ ਵਿੱਚ ਰੰਗੇ ਰਹੇ। ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਬਾਬਾ ਹਰਿਵਲਭ ਸੰਗੀਤ ਮਹਾਂਸਭਾ ਦੇ ਮੀਤ ਪ੍ਰਧਾਨ, ਸ਼੍ਰੀ ਨਿਿਤਨ ਕਪੂਰ ਸਨ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਪੰਜਾਬ ਦੇ ਪ੍ਰਸਿੱਧ ਸੰਗੀਤ ਵਿਦਵਾਨ ਉਸਤਾਦ ਭੁਪਿੰਦਰ ਸਿੰਘ ਅਤੇ ਡਾ. ਸੁਖਦੇਵ ਸਾਗਰ ਨੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨਾਂ ਨੇ ਕਿਹਾ ਕਿ ਮੁਹੰਮਦ ਰਫ਼ੀ ਦੀ ਸੁਰੀਲੀ ਆਵਾਜ਼ ਅਤੇ ਬੇਮਿਸਾਲ ਗਾਇਕੀ ਭਾਰਤੀ ਫ਼ਿਲਮੀ ਸੰਗੀਤ ਦੀ ਅਮਰ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੰਗੀਤਕ ਸਮਾਗਮ ਨਵੀਂ ਪੀੜ੍ਹੀ ਨੂੰ ਰਫ਼ੀ ਸਾਹਿਬ ਦੀ ਗਾਇਕੀ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਸੰਗੀਤਕ ਸ਼ਾਮ ਦੀ ਸ਼ੁਰੂਆਤ ਜਸਵਿੰਦਰ ਸਿੰਘ ਕੋਹਲੀ ਨੇ “ਦੇਖਾ ਹੈ ਤੇਰੀ ਆਂਖੋਂ ਮੇਂ ਪਿਆਰ ਹੀ ਪਿਆਰ” ਨਾਲ ਕੀਤੀ। ਇਸ ਤੋਂ ਬਾਅਦ ਰਾਕੇਸ਼ ਸ਼ਾਂਤੀਦੂਤ ਨੇ “ਹਮਕੋ ਜਾਨ ਸੇ ਪਿਆਰੀ ਹੈ ਤੁਮਹਾਰੀ ਆਂਖੇਂ”, ਬੰਟੀ ਥਾਪਰ ਨੇ “ਗੁਲਾਬੀ ਆਂਖੇਂ ਜੋ ਤੇਰੀ ਦੇਖੀ”, ਸੰਦੀਸ਼ ਸੋਢੀ ਨੇ “ਪੁਕਾਰਤਾ ਚਲਾ ਹੂੰ ਮੈਂ” ਅਤੇ ਰਾਜ ਕੁਮਾਰ ਅਹੀਰ ਨੇ “ਤੇਰੀ ਆਂਖੋਂ ਕੇ ਸਿਵਾ ਦੁਨੀਆ ਮੇਂ ਰੱਖਾ ਕਿਆ ਹੈ” ਪੇਸ਼ ਕਰਕੇ ਭਰਪੂਰ ਵਾਹ-ਵਾਹੀ ਖੱਟੀ।
ਇਸ ਉਪਰੰਤ ਬਿੰਦੂ ਕੋਹਲੀ ਨੇ “ਅਗਰ ਤੁਮ ਭੁਲਾ ਨਾ ਦੋਗੇ”, ਡਾ. ਮੋਹਨ ਮਹਿਮੀ ਨੇ “ਤੁਝਕੋ ਪੁਕਾਰੇ ਮੇਰਾ ਪਿਆਰ”, ਡੀ.ਆਈ.ਜੀ. ਇੰਦਰਬੀਰ ਸਿੰਘ ਨੇ “ਆਜ ਪੁਰਾਨੀ ਰਾਹੋਂ ਸੇ ਕੋਈ ਮੁਝੇ ਆਵਾਜ਼ ਨਾ ਦੇ” ਅਤੇ ਡਾ. ਸੁਖਦੇਵ ਸਾਗਰ ਨੇ “ਖਿਲੌਨਾ ਜਾਨ ਕਰ ਮੁਝਕੋ” ਦੀ ਦਿਲਕਸ਼ ਪੇਸ਼ਕਾਰੀ ਦਿੱਤੀ।
ਡਾ. ਲਖਵਿੰਦਰ ਸਿੰਘ ਵੋਹਰਾ ਨੇ “ਨਜ਼ਰ ਬਚਾ ਕੇ ਚਲੇ ਗਏ ਵੋ”, ਡੀ.ਆਈ.ਜੀ. ਇੰਦਰਬੀਰ ਸਿੰਘ ਨੇ ਆਪਣੀ ਦੂਜੀ ਪੇਸ਼ਕਾਰੀ ਵਿੱਚ “ਜਾਨੇ ਕਿਆ ਢੂੰਢਤੀ ਰਹਤੀ ਹੈ ਯੇ ਆਂਖੇਂ” ਅਤੇ ਡਾ. ਸਵਰ ਲਤਾ ਨੇ “ਹੁਈ ਸ਼ਾਮ ਉਨਕਾ ਖ਼ਿਆਲ ਆ ਗਿਆ” ਪੇਸ਼ ਕੀਤਾ। ਇਸ ਤੋਂ ਬਾਅਦ ਡੀ.ਆਈ.ਜੀ. ਇੰਦਰਬੀਰ ਸਿੰਘ ਅਤੇ ਡਾ. ਸਵਰ ਲਤਾ ਨੇ ਯੁਗਲ ਗੀਤ “ਯੇ ਪਰਦਾ ਹਟਾ ਦੋ, ਜ਼ਰਾ ਮੁਖੜਾ ਦਿਖਾ ਦੋ” ਨਾਲ ਸਰੋਤਿਆਂ ਦਾ ਮਨ ਮੋਹ ਲਿਆ।
ਸਮਾਗਮ ਵਿੱਚ ਸੀਆ ਕੌਰ ਨੇ “ਮਿਲੋ ਨਾ ਤੁਮ ਤੋ ਹਮ ਘਬਰਾਏਂ”, ਅਸ਼ੋਕ ਅਨੁਜ ਨੇ “ਕਿਆ ਹੁਆ ਤੇਰਾ ਵਾਅਦਾ”, ਸਰਿਤਾ ਸੂਰੀ ਨੇ “ਲੋ ਆ ਗਈ ਉਨਕੀ ਯਾਦ”, ਸੀਮਾ ਨੇ “ਆਪਕੇ ਪਹਿਲੂ ਮੇਂ ਆ ਕਰ ਰੋ ਦਿਏ”, ਫੂਲ ਚੰਦ ਨੇ “ਰੰਗ ਔਰ ਨੂਰ ਕੀ ਬਾਰਾਤ ਕਿਸੇ ਪੇਸ਼ ਕਰੂੰ”, ਸੰਗਤ ਰਾਮ ਨੇ “ਛੂ ਲੇਨੇ ਦੋ ਨਾਜ਼ੁਕ ਹੋਠੋਂ ਕੋ”, ਰਮੇਸ਼ ਮੌਦਗਿਲ ਨੇ “ਤੁਝੇ ਕਿਆ ਸੁਨਾਊਂ ਮੈਂ ਦਿਲਰੁਬਾ”, ਜਸਵਿੰਦਰ ਸਿੰਘ ਕੋਹਲੀ ਨੇ “ਏ ਗੁਲਬਦਨ ਫੂਲੋਂ ਕੀ ਮਹਕ”, ਸੀਮਾ ਨੇ “ਦੂਰ ਰਹਿ ਕਰ ਨਾ ਕਰੋ ਬਾਤ, ਕਰੀਬ ਆ ਜਾਓ” ਅਤੇ ਅੰਤ ਵਿੱਚ ਡਾ. ਸਵਰ ਲਤਾ ਨੇ “ਵਾਦੀਆਂ ਮੇਰਾ ਦਾਮਨ, ਰਾਸਤੇ ਮੇਰੀ ਬਾਹੇਂ” ਪੇਸ਼ ਕਰਕੇ ਸਮਾਗਮ ਨੂੰ ਯਾਦਗਾਰੀ ਸਮਾਪਤੀ ਦਿੱਤੀ।
ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨਾਂ ਨੇ ਸਾਰੇ ਗਾਇਕਾਂ ਨੂੰ ਸਨਮਾਨਿਤ ਕੀਤਾ ਅਤੇ ਆਯੋਜਕਾਂ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸੰਗਤ ਰਾਮ, ਗੁਰਮੀਤ ਸਿੰਘ, ਰਮੇਸ਼ ਮੌਦਗਿਲ, ਵਿਜੇ ਗੁਪਤਾ ਅਤੇ ਪਰਮਜੀਤ ਭਗਤ ਨੇ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਸਹਿਯੋਗੀਆਂ, ਕਲਾਕਾਰਾਂ ਅਤੇ ਸੰਗੀਤ ਪ੍ਰੇਮੀਆਂ ਦਾ ਧੰਨਵਾਦ ਕੀਤਾ।
ਇਹ ਸੰਗੀਤਕ ਸ਼ਾਮ ਮੁਹੰਮਦ ਰਫ਼ੀ ਦੇ ਸਦਾਬਹਾਰ ਗੀਤਾਂ ਅਤੇ ਕਲਾਕਾਰਾਂ ਦੀਆਂ ਦਿਲੋਂ ਕੀਤੀਆਂ ਪੇਸ਼ਕਾਰੀਆਂ ਕਾਰਨ ਸਰੋਤਿਆਂ ਦੇ ਮਨਾਂ ‘ਤੇ ਅਮਿੱਟ ਛਾਪ ਛੱਡ ਗਈ।

Share: