Social Media Addiction ਦੇ ਮਾਮਲੇ ਨੂੰ ਨਿਬੇੜਨ ਲਈ Meta ਵੱਲੋਂ 17 ਅਰਬ ਡਾਲਰ ਦਾ ਇਤਿਹਾਸਕ ਸਮਝੌਤਾ

Social Media Addiction ਦੇ ਮਾਮਲੇ ਨੂੰ ਨਿਬੇੜਨ ਲਈ Meta ਵੱਲੋਂ 17 ਅਰਬ ਡਾਲਰ ਦਾ ਇਤਿਹਾਸਕ ਸਮਝੌਤਾ

ਓਕਲੈਂਡ : ਮੈਟਾ ਕੰਪਨੀ ਨੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੀ ਆਦਤ ਪਾਉਣ ਦਾ ਮਾਮਲਾ ਨਿਬੇੜਨ ਲਈ 47 ਅਮਰੀਕੀ ਸੂਬਿਆਂ ਨਾਲ 17 ਅਰਬ ਡਾਲਰ ਦਾ ਇਤਿਹਾਸਕ ਸਮਝੌਤਾ ਕੀਤਾ ਹੈ। ਇਸ ਤਹਿਤ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਬੱਚਿਆਂ ਦੀ ਸੁਰੱਖਿਆ ਲਈ ਸਖ਼ਤ ਨੇਮ ਲਾਗੂ ਹੋਣਗੇ। ਸਾਲ 2023 ਵਿੱਚ 29 ਸੂਬਿਆਂ ਨੇ ਕੰਪਨੀ ਉੱਤੇ ਨੁਕਸਾਨਦੇਹ ਫੀਚਰ ਬਣਾਉਣ ਅਤੇ ਮਾਪਿਆਂ ਦੀ ਮਨਜ਼ੂਰੀ ਬਿਨਾਂ 13 ਸਾਲ ਤੋਂ ਛੋਟੇ ਬੱਚਿਆਂ ਦਾ ਡੇਟਾ ਇਕੱਠਾ ਕਰਨ ਦੇ ਦੋਸ਼ ਲਾਏ ਸਨ। ਇਸ ਸਮਝੌਤੇ ਨਾਲ ਕੈਲੀਫੋਰਨੀਆ ਦੀ ਅਦਾਲਤ ਵਿੱਚ ਚੱਲ ਰਹੀ ਸੁਣਵਾਈ ਖ਼ਤਮ ਹੋ ਗਈ ਹੈ, ਜਿੱਥੇ ਸੀ ਈ ਓ ਮਾਰਕ ਜ਼ਕਰਬਰਗ ਦੀ ਪੇਸ਼ੀ ਹੋਣੀ ਸੀ। ਹੁਣ ਬੱਚਿਆਂ ਲਈ ਫੇਸਬੁੱਕ ਤੇ ਇੰਸਟਾਗ੍ਰਾਮ ਦੀ ਰੋਜ਼ਾਨਾ ਹੱਦ ਤੈਅ ਹੋਵੇਗੀ ਅਤੇ ਸਕੂਲ ਸਮੇਂ ਦੌਰਾਨ ਨੋਟੀਫਿਕੇਸ਼ਨਾਂ ਨਹੀਂ ਆਉਣਗੀਆਂ। ਉਮਰ ਦੀ ਸਹੀ ਤਸਦੀਕ ਹੋਵੇਗੀ ਅਤੇ ਧੱਕੇਸ਼ਾਹੀ ਜਾਂ ਖ਼ੁਦਕੁਸ਼ੀ ਨਾਲ ਸਬੰਧਤ ਸਮੱਗਰੀ ’ਤੇ ਰੋਕ ਲੱਗੇਗੀ। ਮਾਪਿਆਂ ਨੂੰ ਬੱਚਿਆਂ ਦੇ ਖਾਤਿਆਂ ਉੱਤੇ ਨਜ਼ਰ ਰੱਖਣ ਦੇ ਵਧੇਰੇ ਅਧਿਕਾਰ ਵੀ ਮਿਲਣਗੇ।

Share: