Lovlina Borgohain ਨੇ Medal ਹੜ੍ਹ ਪੀੜਤਾਂ ਨੂੰ Dedicate ਕੀਤਾ

Lovlina Borgohain ਨੇ Medal ਹੜ੍ਹ ਪੀੜਤਾਂ ਨੂੰ Dedicate ਕੀਤਾ

ਨਵੀਂ ਦਿੱਲੀ : ਓਲੰਪਿਕ ਕਾਂਸੀ ਤਗ਼ਮਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤਿਆ ਆਪਣਾ ਚਾਂਦੀ ਦਾ ਤਗ਼ਮਾ ਹੜ੍ਹਾਂ ਨਾਲ ਜੂਝ ਰਹੇ ਅਸਾਮ ਦੇ ਲੋਕਾਂ ਨੂੰ ਸਮਰਪਿਤ ਕੀਤਾ ਹੈ। ਲਵਲੀਨਾ ਨੂੰ ਮਹਿਲਾਵਾਂ ਦੇ 75 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਆਸਟਰੇਲੀਆ ਦੀ ਐਮਾ-ਸੂ ਗ੍ਰੀਨਟ੍ਰੀ ਵਿਰੁੱਧ 1-4 ਦੇ ਵੰਡੇ ਹੋਏ ਫ਼ੈਸਲੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਲਵਲੀਨਾ ਨੇ ਐਤਵਾਰ ਨੂੰ ਔਨਲਾਈਨ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘‘ਇਸ ਸਮੇਂ ਅਸਾਮ ਦੀ ਜੋ ਸਥਿਤੀ ਹੈ, ਉਹ ਮੇਰੇ ਲਈ ਕਾਫ਼ੀ ਦੁਖਦਾਈ ਹੈ। ਅਸਾਮ ਦੇ ਲੋਕਾਂ ਨੂੰ ਇਸ ਹਾਲਤ ਵਿੱਚ ਦੇਖ ਕੇ ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ। ਹੜ੍ਹਾਂ ਤੋਂ ਬਾਅਦ ਵੀ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।’’ ਅਸਾਮ ਵਿੱਚ ਹੜ੍ਹਾਂ ਕਾਰਨ ਸੱਤ ਜ਼ਿਲ੍ਹਿਆਂ ਵਿੱਚ ਲਗਪਗ 1.78 ਲੱਖ ਲੋਕ ਪ੍ਰਭਾਵਿਤ ਹਨ। ਲਵਲੀਨਾ ਨੇ ਕਿਹਾ, ‘‘ਮੈਂ ਇੱਥੇ ਖੇਡਾਂ ਵਿੱਚ ਹਿੱਸਾ ਲੈਣ ਕਾਰਨ ਮੁਸੀਬਤ ਵਿੱਚ ਫਸੇ ਆਪਣੇ ਲੋਕਾਂ ਦੇ ਨਾਲ ਨਹੀਂ ਸਾਂ। ਅਜਿਹੇ ਵਿੱਚ ਮੈਂ ਇਹ ਤਗ਼ਮਾ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਮਰਪਿਤ ਕਰਦੀ ਹਾਂ।’’

Share: