ਨਵਾਂ ਸ਼ਹਿਰ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸਜਾਵਲਪੁਰ ਨਾਲ ਸਬੰਧਤ ਅੱਠ ਸਾਲਾ ਅੰਗਦ ਸਿੰਘ ਨੇ ਆਸਟਰੇਲੀਆ ਦੀ ਧਰਤੀ ’ਤੇ ਪੰਜਾਬ ਅਤੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਅੰਗਦ ਨਿਊ ਸਾਊਥ ਵੇਲਜ਼ ਵਿੱਚ ਹੋਈਆਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਾਟਪੁੱਟ ਵਿੱਚ ਪਹਿਲਾ ਸਥਾਨ ਹਾਸਲ ਕਰ ਕੇ ਸੂਬਾਈ ਚੈਂਪੀਅਨ ਬਣਿਆ ਹੈ। ਅੰਗਦ ਸਿੰਘ ਖੇਲਾ ਨੇ 6.72 ਮੀਟਰ ਦੀ ਥ੍ਰੋ ਨਾਲ ਇਹ ਪ੍ਰਾਪਤੀ ਕੀਤੀ। ਇਸ ਜਿੱਤ ਦੇ ਨਾਲ ਹੀ ਉਹ ਪ੍ਰਾਇਮਰੀ ਸਕੂਲ ਪੱਧਰ ’ਤੇ ਨਿਊ ਸਾਊਥ ਵੇਲਜ਼ ਵਿੱਚ ਸ਼ਾਟਪੁੱਟ ਮੁਕਾਬਲੇ ਦਾ ਸੂਬਾਈ ਚੈਂਪੀਅਨ ਬਣਨ ਵਾਲਾ ਪਹਿਲਾ ਪੰਜਾਬੀ ਬੱਚਾ ਵੀ ਬਣ ਗਿਆ ਹੈ। ਅੰਗਦ ਨੇ ਸਿਰਫ਼ ਸ਼ਾਟਪੁੱਟ ਵਿੱਚ ਹੀ ਨਹੀਂ ਸਗੋਂ ਡਿਸਕਸ ਥ੍ਰੋ ਮੁਕਾਬਲੇ ਵਿੱਚ ਵੀ ਆਪਣਾ ਲੋਹਾ ਮਨਵਾਇਆ। ਇਸ ਵਿੱਚ ਉਸ ਨੇ ਪੂਰੇ ਨਿਊ ਸਾਊਥ ਵੇਲਜ਼ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਹ ਰਾਜ ਪੱਧਰੀ ਮੁਕਾਬਲਾ ਪਿਛਲੇ ਦਿਨੀਂ ਸਿਡਨੀ ਓਲੰਪਿਕ ਪਾਰਕ ਵਿੱਚ ਕਰਵਾਇਆ ਗਿਆ ਸੀ।
Posted inNawanshahr (SBS Nagar)
ਅੱਠ ਸਾਲਾ Angad Singh ਨੇ Australia ’ਚ Tricolour flag ਲਹਿਰਾਇਆ

