ਦੀਵਾਲੀ ਬੰਪਰ 12 ਕਰੋੜੀ ਹੋਇਆ

ਦੀਵਾਲੀ ਬੰਪਰ 12 ਕਰੋੜੀ ਹੋਇਆ

ਚੰਡੀਗਡ਼੍ਹ : ਪੰਜਾਬ ਸਰਕਾਰ ਦੇ ਲਾਟਰੀ ਵਿਭਾਗ ਨੇ ਪੰਜਾਬ ਸਟੇਟ ਦੀਵਾਲੀ ਬੰਪਰ 2026 ਅੱਜ ਲਾਂਚ ਕਰ ਦਿੱਤਾ ਹੈ। ਇਸ ਮੌਕੇ ਪੰਜਾਬ ਭਰ ਦੇ ਲਾਟਰੀ ਏਜੰਟ ਮੌਜੂਦ ਸਨ। ਵਿਭਾਗ ਨੇ ਇਸ ਵਾਰ ਦੀਵਾਲੀ ਬੰਪਰ ਦਾ ਪਹਿਲਾ ਇਨਾਮ 12 ਕਰੋੜ ਰੁਪਏ ਰੱਖਣ ਦਾ ਫ਼ੈਸਲਾ ਕੀਤਾ ਹੈ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਹੈ। ਇਸ ਬੰਪਰ ਵਿੱਚ ਦੂਜਾ ਇਨਾਮ ਇੱਕ ਕਰੋੜ ਰੁਪਏ ਅਤੇ ਤੀਜਾ ਇਨਾਮ 50 ਲੱਖ ਰੁਪਏ ਤੈਅ ਕੀਤਾ ਗਿਆ ਹੈ। ਇਸ ਦੇ ਨਾਲ ਹੀ 10 ਲੱਖ ਰੁਪਏ ਦੇ 12 ਇਨਾਮ ਅਤੇ ਕਰੋੜਾਂ ਰੁਪਏ ਦੇ ਹੋਰ ਇਨਾਮ ਵੀ ਦਿੱਤੇ ਜਾਣਗੇ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦੀਵਾਲੀ ਬੰਪਰ 2026 ਦੀਆਂ ਟਿਕਟਾਂ ਪੰਜਾਬ ਭਰ ਦੇ ਸਾਰੇ ਵਿਕਰੇਤਾਵਾਂ ਦੇ ਕਾਊਂਟਰਾਂ ’ਤੇ ਉਪਲਬਧ ਹਨ। ਇੱਕ ਟਿਕਟ ਦੀ ਕੀਮਤ 500 ਰੁਪਏ ਰੱਖੀ ਗਈ ਹੈ। ਇਸ ਬੰਪਰ ਦਾ ਡਰਾਅ 16 ਨਵੰਬਰ ਨੂੰ ਜੱਜਾਂ ਦੀ ਨਿਗਰਾਨੀ ਹੇਠ ਕੱਢਿਆ ਜਾਵੇਗਾ।

Share: