Ceuta Crisis: European Union ਦੇ ਨਿਸ਼ਾਨੇ ’ਤੇ ਆਏ Pedro Sanchez

Ceuta Crisis: European Union ਦੇ ਨਿਸ਼ਾਨੇ ’ਤੇ ਆਏ Pedro Sanchez

ਬ੍ਰਸਲਜ਼ : ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਦੀਆਂ ਪਰਵਾਸ ਨੀਤੀਆਂ ਦੀ ਤਿੱਖੀ ਨੁਕਤਾਚੀਨੀ ਹੋ ਰਹੀ ਹੈ। ਇਹ ਸਭ ਕੁਝ ਅਜਿਹੇ ਮੌਕੇ ਹੋ ਰਿਹਾ ਹੈ ਜਦੋਂ ਪਿਛਲੇ ਹਫ਼ਤੇ ਉੱਤਰੀ ਅਮਰੀਕਾ ਵਿੱਚ ਸਪੇਨ ਦੇ ਇਲਾਕੇ ਸਿਓਟਾ ਵਿੱਚ ਵੱਡੀ ਗਿਣਤੀ ਪਰਵਾਸੀਆਂ ਦੇ ਪਹੁੰਚਣ ਮਗਰੋਂ ਮੰਗਲਵਾਰ ਨੂੰ ਯੂਰੋਪੀਅਨ ਸੰਘ ਦੇ ਆਗੂ ਬੈਠਕ ਕਰ ਰਹੇ ਹਨ। ਸਾਂਚੇਜ਼ ਨੇ ਨੁਕਤਾਚੀਨੀ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਕੇ ਖਾਰਜ ਕਰ ਦਿੱਤਾ ਹੈ।

ਲੰਘੇ ਵੀਰਵਾਰ ਤੇ ਸ਼ੁੱਕਰਵਾਰ ਨੂੰ 50,000 ਤੋਂ 60,000 ਪਰਵਾਸੀਆਂ ਦੇ ਅਚਾਨਕ ਆਉਣ ਨਾਲ ਸਿਓਟਾ ਵਿੱਚ ਮਨੁੱਖੀ ਸੰਕਟ ਪੈਦਾ ਹੋ ਗਿਆ ਅਤੇ 27 ਮੁਲਕਾਂ ਦੇ ਸਮੂਹ ਵਿੱਚ ਪਰਵਾਸ ਬਾਰੇ ਮੁੜ ਬਹਿਸ ਸ਼ੁਰੂ ਹੋ ਗਈ; ਹਾਲਾਂਕਿ ਬਹੁਤੇ ਪਰਵਾਸੀ ਜਲਦੀ ਵਾਪਸ ਚਲੇ ਗਏ। ਸਪੈਨਿਸ਼ ਤੇ ਮੋਰੱਕੋ ਦੇ ਅਧਿਕਾਰੀਆਂ ਮੁਤਾਬਕ 80 ਤੋਂ ਵੱਧ ਪਰਵਾਸੀਆਂ ਦੀ ਮੌਤ ਹੋ ਗਈ; ਇਨ੍ਹਾਂ ਵਿੱਚੋਂ ਕੁਝ ਡੁੱਬ ਗਏ ਜਾਂ ਰੋਕਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਵਿੱਚ ਮਚੀ ਭਾਜੜ ਦੌਰਾਨ ਦਰੜੇ ਗਏ। ਯੂਰੋਪੀ ਸੰਘ ਦੇ 22 ਆਗੂਆਂ ਦੀਆਂ ਖੁੱਲ੍ਹੀਆਂ ਚਿੱਠੀਆਂ ਅਤੇ ਸਾਂਚੇਜ਼ ਦੀ ਫੌਰੀ ਆਈ ਪ੍ਰਤੀਕਿਰਿਆ ਨਾਲ ਯੂਰੋਪੀ ਸੰਘ ਵਿੱਚ ਚੱਲ ਰਹੀ ਤਿੱਖੀ ਬਹਿਸ ਜੱਗ ਜ਼ਾਹਰ ਹੋ ਗਈ। ਇਸ ਬਹਿਸ ਵਿੱਚ ਇਕ ਪਾਸੇ ਪਰਵਾਸ ਬਾਰੇ ਸਖ਼ਤ ਰੁਖ਼ ਰੱਖਣ ਵਾਲੇ ਆਗੂ ਹਨ, ਤੇ ਦੂਜੇ ਪਾਸੇ ਸਪੇਨ ਦੇ ਅਗਾਂਹ ਵਧੂ ਆਗੂ ਹਨ, ਜਿਨ੍ਹਾਂ ਪਰਵਾਸ ਦੇ ਨਾਲ ਨਾਲ ਨਾਟੋ ਉੱਤੇ ਹੋਣ ਵਾਲੇ ਖਰਚ, ਗਾਜ਼ਾ ਤੇ ਇਜ਼ਰਾਈਲ ਦੇ ਮੁੱਦਿਆਂ ਉੱਤੇ ਬਲਾਕ ਦੀ ਆਮ ਸਹਿਮਤੀ ਨੂੰ ਚੁਣੌਤੀ ਦਿੱਤੀ ਹੈ।

ਸਰਕਾਰ ਨੇ ਕਿਹਾ ਕਿ ਬਹੁਤੇ ਪਰਵਾਸੀਆਂ ਨੂੰ ਮੋਰੱਕੋ ਅਥਾਰਿਟੀਜ਼ ਨਾਲ ਤਾਲਮੇਲ ਤੇ ਹੋਰਨਾਂ ਯੂਰੋਪੀਅਨ ਮੁਲਕਾਂ ਤੋਂ ਮਿਲੇ ਬਹੁਤ ਘੱਟ ਸਹਿਯੋਗ ਜ਼ਰੀਏ ਸਿਓਟਾ ਤੋਂ ਪਿੱਛੇ ਧੱਕ ਦਿੱਤਾ ਗਿਆ ਹੈ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਸਾਂਚੇਜ਼ ਦੀ ਸਭ ਤੋਂ ਸਖ਼ਤ ਆਲੋਚਨਾ ਕੀਤੀ, ਨਾਲ ਹੀ ਇਹ ਐਲਾਨ ਕੀਤਾ ਕਿ ਇਟਲੀ, ਸਪੇਨ ਨਾਲ ਸਖ਼ਤ ਹਵਾਈ ਅਤੇ ਸਮੁੰਦਰੀ ਪੇਸ਼ਬੰਦੀਆਂ ਅਮਲ ਵਿੱਚ ਲਿਆਏਗਾ।

ਸੈਂਕੜੇ ਪਰਵਾਸੀ ਬੱਚੇ ਸਿਓਟਾ ਵਿੱਚ ਫਸੇ

ਸਿਓਟਾ: ਵੱਡੀ ਗਿਣਤੀ ਲੋਕਾਂ ਦੇ ਸਰਹੱਦ ਪਾਰ ਕਰਨ ਮਗਰੋਂ ਸੈਂਕੜੇ ਪਰਵਾਸੀ ਬੱਚੇ ਸਪੇਨ ਦੇ ਸਿਓਟਾ ਵਿੱਚ ਫਸੇ ਹੋਏ ਹਨ। ਇਨ੍ਹਾਂ ਵਿਚੋਂ ਕਈ ਅਜਿਹੇ ਹਨ, ਜੋ ਸਮੁੰਦਰੀ ਲਹਿਰਾਂ ਦਾ ਟਾਕਰਾ ਕਰਦੇ ਹੋਏ ਸਿਓਟਾ ਪਹੁੰਚ ਗਏ, ਪਰ ਉਨ੍ਹਾਂ ਦੇ ਭੈਣ ਭਰਾ ਭੂ-ਮੱਧ ਸਾਗਰ ਵਿਚ ਡੁੱਬ ਗਏ ਜਾਂ ਮਾਪੇ ਅਫ਼ਰਾ-ਤਫ਼ਰੀ ਦੌਰਾਨ ਲਾਪਤਾ ਹੋ ਗਏ। ਇਨ੍ਹਾਂ ਬੱਚਿਆਂ ਨੂੰ ਭੁੱਖ ਤੇ ਪਿਆਸ ਨਾਲ ਵੀ ਲੜਨਾ ਪੈ ਰਿਹਾ ਹੈ। ਪਰਵਾਸੀ ਬੀਚ ਜਾਂ ਨੇੜਲੀਆਂ ਪਹਾੜੀਆਂ ਉੱਤੇ ਸੌਣ ਪੈਣ ਲਈ ਮਜਬੂਰ ਹਨ। ਸਪੈਨਿਸ਼ ਅਥਾਰਿਟੀਜ਼ ਨੇ ਹੁਣ ਤੱਕ 72 ਮੌਤਾਂ ਦੀ ਪੁਸ਼ਟੀ ਕੀਤੀ ਹੈ ਤੇ ਬਹੁਤੇ ਸਮੁੰਦਰ ਰਸਤੇ ਮੋਰੱਕੋ ਤੋਂ ਸਪੇਨ ਦਾਖ਼ਲ ਹੋਣ ਮੌਕੇ ਦਮ ਤੋੜ ਗਏ। ਮੋਰੱਕੋ ਨੇ ਵੀ 11 ਮੌਤਾਂ ਦੀ ਪੁਸ਼ਟੀ ਕੀਤੀ ਹੈ, ਜੋ ਸਪੇਨ ਵੱਲੋਂ ਜਾਰੀ ਅੰਕੜਿਆਂ ’ਚ ਸ਼ਾਮਲ ਹੈ।

Share: