US-Russian space ਅਮਲਾ kazakhstan ’ਚ ਸੁਰੱਖਿਅਤ ਉੱਤਰਿਆ

US-Russian space ਅਮਲਾ kazakhstan ’ਚ ਸੁਰੱਖਿਅਤ ਉੱਤਰਿਆ

ਮਾਸਕੋ : ਕੌਮਾਂਤਰੀ ਪੁਲਾੜ ਸਟੇਸ਼ਨ ਵਿੱਚ ਅੱਠ ਮਹੀਨੇ ਬਿਤਾਉਣ ਮਗਰੋਂ ਅਮਰੀਕੀ-ਰੂਸੀ ਪੁਲਾੜ ਅਮਲਾ ਐਤਵਾਰ ਨੂੰ ਕਜ਼ਾਖਸਤਾਨ ਦੇ ਮੈਦਾਨਾਂ ਵਿੱਚ ਸੁਰੱਖਿਅਤ ਉੱਤਰ ਗਿਆ ਹੈ। ਨਾਸਾ ਪੁਲਾੜ ਯਾਤਰੀ ਕ੍ਰਿਸ ਵਿਲੀਅਮਜ਼ ਅਤੇ ਰੂਸੀ ਅਮਲੇ ਦੇ ਮੈਂਬਰ ਸਰਗੇਈ ਕੁਡ-ਸਵਰਚਕੋਵ ਤੇ ਸਰਗੇਈ ਮਿਕੇਵ ਆਪਣੇ ਸੋਯੂਜ਼ ਐੱਮ ਐੱਸ-28 ਪੁਲਾੜ ਵਾਹਨ ਵਿਚ ਸਵਾਰ ਹੋ ਕੇ ਸੁਰੱਖਿਅਤ ਉੱਤਰੇ। ਇਹ ਵਾਹਨ ਜ਼ੈਜ਼ਕਜ਼ਗਾਨ ਦੇ ਦੱਖਣ-ਪੂਰਬ ਵਿੱਚ ਨਿਰਧਾਰਿਤ ਸਥਾਨ ’ਤੇ ਪੈਰਾਸ਼ੂਟ ਦੀ ਸਹਾਇਤਾ ਨਾਲ ਆਸਾਨੀ ਨਾਲ ਉਤਰਿਆ। ਓਰਬਿਟ ਆਊਟਪੋਸਟ ਉੱਤੇ ਉਨ੍ਹਾਂ ਦਾ 241 ਦਿਨਾਂ ਦਾ ਸਮਾਂ ਵਿਲੀਅਮਜ਼ ਤੇ ਮਿਕੇਵ ਲਈ ਪਹਿਲਾ ਪੁਲਾੜ ਮਿਸ਼ਨ ਸੀ ਜਦੋਂਕਿ ਕੁਡ-ਸਵਰਚਕੋਵ ਲਈ ਇਹ ਦੂਜਾ ਮਿਸ਼ਨ ਸੀ। ਅਮਲੇ ਨੂੰ ਹੈਲੀਕਾਪਟਰ ਉੱਤੇ ਕਾਰਾਗਾਂਡਾ ਲਿਜਾਇਆ ਗਿਆ ਜਿੱਥੋਂ ਵਿਲੀਅਮਜ਼ ਜਹਾਜ਼ ਉੱਤੇ ਹਿਊਸਟਨ ਵਿੱਚ ਨਾਸਾ ਦੇ ਜੌਨਸਨ ਪੁਲਾੜ ਸੈਂਟਰ ਮੁੜੇਗਾ ਜਦੋਂਕਿ ਕੁਡ-ਸਵਰਚਕੋਵ ਤੇ ਮਿਕੇਵ ਮਾਸਕੋ ਕੋਲ ਸਟਾਰ ਸਿਟੀ ਦੇ ਆਪਣੇ ਸਿਖਲਾਈ ਬੇਸ ਲਈ ਉਡਾਣ ਭਰਨਗੇ। ਰੂਸ ਅਤੇ ਅਮਰੀਕਾ ਜੋ ਕਦੇ ਸੀਤ ਜੰਗ ਦੌਰਾਨ ਪੁਲਾੜ ਦੀ ਦੌੜ ਵਿੱਚ ਰਵਾਇਤੀ ਵਿਰੋਧੀ ਸਨ, ਹੁਣ ਪੁਲਾੜ ਸਟੇਸ਼ਨਾਂ ਅਤੇ ਹੋਰ ਪ੍ਰਾਜੈਕਟਾਂ ਵਿੱਚ ਇਕ ਦੂਜੇ ਦੇ ਸਹਿਯੋਗੀ ਹਨ।

Share: