NCERT: ਦੇਸ਼ ਵੰਡ ਬਾਰੇ ਕਾਂਗਰਸ ਦੇ ਸਟੈਂਡ ’ਚ ਫੇਰਬਦਲ

NCERT: ਦੇਸ਼ ਵੰਡ ਬਾਰੇ ਕਾਂਗਰਸ ਦੇ ਸਟੈਂਡ ’ਚ ਫੇਰਬਦਲ

ਨਵੀਂ ਦਿੱਲੀ : ਐੱਨ ਸੀ ਈ ਆਰ ਟੀ ਦੀ 8ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਪੁਸਤਕ ਵਿੱਚ ਕੁਝ ਹੋਰ ਸੁਧਾਰ ਕੀਤੇ ਗਏ ਹਨ। ਨਿਆਂਪਾਲਿਕਾ ਦੀ ਕਥਿਤ ਬਦਨਾਮੀ ਨੂੰ ਲੈ ਕੇ ਉੱਠੇ ਵਿਵਾਦ ਮਗਰੋਂ ਇਸ ਪੁਸਤਕ ਵਿੱਚ ਸੋਧ ਕੀਤੀ ਗਈ ਹੈ। ਹੁਣ ਇਸ ਵਿੱਚ 1947 ਦੀ ਦੇਸ਼ ਵੰਡ ਬਾਰੇ ਕਾਂਗਰਸ ਦੇ ਰੁਖ਼ ’ਚ ਥੋੜ੍ਹਾ ਫੇਰਬਦਲ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਕਿ ਵੰਡ ਨੂੰ ਅੱਗੇ ਵਧਣ ਲਈ ਇੱਕਮਾਤਰ ਰਾਹ ਮੰਨਣ ਬਾਰੇ ਕਾਂਗਰਸ ਦਾ ਸਟੈਂਡ ਅਜੇ ਵੀ ਬਹਿਸ ਦਾ ਵਿਸ਼ਾ ਹੈ।

ਨਵੀਂ ਪਾਠ ਪੁਸਤਕ ਵਿੱਚ ਵੀ ਡੀ ਸਾਵਰਕਰ ਦੀ ਸਵਰਾਜ ਦੀ ਮੰਗ ਨੂੰ ਸ਼ਾਮਲ ਕੀਤਾ ਗਿਆ ਹੈ ਜਦੋਂਕਿ ਅਡੋਲਫ ਹਿਟਲਰ ਤੇ ਨਾਜ਼ੀ ਵਿਚਾਰਧਾਰਾ ਬਾਰੇ ਹਵਾਲਿਆਂ ਨੂੰ ਹਟਾ ਦਿੱਤਾ ਗਿਆ ਹੈ। ਨਿਆਂਪਾਲਿਕਾ ਨੂੰ ਕਥਿਤ ਬਦਨਾਮ ਕਰਨ ਵਾਲੇ ਵਿਵਾਦ ਮਗਰੋਂ ਐੱਨ ਸੀ ਈ ਆਰ ਟੀ ਨੇ ਇਸ ਹਫਤੇ ਜਾਰੀ ਕੀਤੀ ਅੱਠਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਸੋਧੀ ਹੋਈ ਪੁਸਤਕ ‘ਐਕਸਪਲੋਰਿੰਗ ਸੁਸਾਇਟੀ: ਇੰਡੀਆ ਐਂਡ ਬਿਓਂਡ’ ’ਚੋਂ ਵਿਵਾਦਿਤ ਹਿੱਸੇ ਨੂੰ ਮਨਫੀ ਕਰ ਦਿੱਤਾ ਸੀ। ਇਨ੍ਹਾਂ ਦੀ ਥਾਂ ਜਨਹਿੱਤ ਪਟੀਸ਼ਨ, ਟ੍ਰਿਬਿਊਨਲਾਂ ਤੇ ਵਿਵਾਦਾਂ ਦੇ ਨਿਬੇੜੇ ਲਈ ਬਦਲਵੇਂ ਚੌਖਟਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਐੱਂਨ ਸੀ ਈ ਆਰ ਟੀ ਨੇ ਕਿਹਾ ਕਿ ਦੋ ਪੁਸਤਕਾਂ ਨੂੰ ਛੱਡ ਦੇਈਏ ਤਾਂ ਪਹਿਲੀ ਤੋਂ 9ਵੀਂ ਜਮਾਤ ਦੀਆਂ ਕਿਤਾਬਾਂ ਨੂੰ ਨਵੇਂ ਪਾਠਕ੍ਰਮ ਤਹਿਤ ਤਿਆਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਬਚਦੀਆਂ ਦੋ ਕਿਤਾਬਾਂ ਅਗਲੇ ਮਹੀਨੇ ਤੱਕ ਜਾਰੀ ਕਰ ਦਿੱਤੀਆਂ ਜਾਣਗੀਆਂ। 9ਵੀਂ ਜਮਾਤ ਦੀ ਸਮਾਜਿਕ ਵਿਗਿਆਨ ਤੇ ਗਣਿਤ ਪਾਠ ਪੁਸਤਕਾਂ ਦਾ ਪਾਰਟ 2 ਅਗਸਤ ਆਉਣ ਦੀ ਉਮੀਦ ਹੈ।

Share: