ਨੇਪਾਲੀ ਸ਼ਰਧਾਲੂ ਦੀ ਬਿਮਾਰ ਹੋਣ ਤੋਂ ਬਾਅਦ ਮੌਤ; ਹਾਦਸੇ ਵਿੱਚ 4 ਜ਼ਖ਼ਮੀ

ਨੇਪਾਲੀ ਸ਼ਰਧਾਲੂ ਦੀ ਬਿਮਾਰ ਹੋਣ ਤੋਂ ਬਾਅਦ ਮੌਤ; ਹਾਦਸੇ ਵਿੱਚ 4 ਜ਼ਖ਼ਮੀ

ਬਨਿਹਾਲ/ਜੰਮੂ: ਅਮਰਨਾਥ ਯਾਤਰਾ ਤੋਂ ਪਰਤ ਰਹੇ ਨੇਪਾਲ ਦੇ ਇੱਕ 61 ਸਾਲਾ ਸ਼ਰਧਾਲੂ ਦੀ ਬਨਿਹਾਲ ਵਿੱਚ ਗੰਭੀਰ ਰੂਪ ਵਿੱਚ ਬਿਮਾਰ ਹੋਣ ਤੋਂ ਬਾਅਦ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਾਠਮੰਡੂ ਦੇ ਮੋਹਤਰੀ ਦੇ ਰਹਿਣ ਵਾਲੇ ਕ੍ਰਿਸ਼ਨ ਦੇਵ ਠਾਕੁਰ ਵਜੋਂ ਹੋਈ ਹੈ, ਜੋ ਬਾਲਟਾਲ ਰੂਟ ਰਾਹੀਂ ਵਾਪਸ ਆਉਂਦੇ ਸਮੇਂ ਬਨਿਹਾਲ ਵਿੱਚ ਨਵਯੁਗ ਸੁਰੰਗ ਨੇੜੇ ਬੇਹੋਸ਼ ਹੋ ਗਿਆ ਸੀ। ਉਸਨੂੰ ਲੰਬਰ ਯਾਤਰਾ ਗਰਾਊਂਡ ਵਿਖੇ ਸਿਹਤ ਸਹੂਲਤ ਕੇਂਦਰ ਲਿਜਾਇਆ ਗਿਆ ਅਤੇ ਉੱਥੋਂ ਉਪ-ਜ਼ਿਲ੍ਹਾ ਹਸਪਤਾਲ (ਐੱਸਡੀਐੱਚ), ਬਨਿਹਾਲ ਰੈਫਰ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿੱਚ, ਉਸ ਨੂੰ ਅਨੰਤਨਾਗ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਭੇਜਿਆ ਗਿਆ, ਜਿੱਥੇ ਵੀਰਵਾਰ ਨੂੰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇੱਕ ਵੱਖਰੀ ਘਟਨਾ ਵਿੱਚ, ਉਨ੍ਹਾਂ ਦੱਸਿਆ ਕਿ ਬਾਲਟਾਲ ਬੇਸ ਕੈਂਪ ਜਾ ਰਹੀ ਟੈਕਸੀ ਦੇ ਬਨਿਹਾਲ ਵਿੱਚ ਹਾਦਸਾਗ੍ਰਸਤ ਹੋ ਜਾਣ ਤੋਂ ਬਾਅਦ ਚਾਰ ਰਜਿਸਟਰਡ ਅਮਰਨਾਥ ਯਾਤਰੀ ਮਾਮੂਲੀ ਜ਼ਖ਼ਮੀ ਹੋ ਗਏ।

ਜ਼ਖਮੀਆਂ ਦੀ ਪਛਾਣ ਵਰੇਸ਼ ਯਾਦਵ (44) ਅਤੇ ਊਸ਼ਾ ਦੇਵੀ (55), ਦੋਵੇਂ ਫਰੀਦਾਬਾਦ, ਹਰਿਆਣਾ ਦੇ ਵਾਸੀ, ਅਤੇ ਨਤਾਸ਼ਾ ਸ਼ਰਮਾ (28) ਅਤੇ ਨਿਹਾਰਿਕਾ (20), ਦੋਵੇਂ ਉੱਤਰਾਖੰਡ ਦੇ ਵਾਸੀ ਵਜੋਂ ਹੋਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਪੁਲੀਸ ਅਤੇ ਐਮਰਜੈਂਸੀ ਰਿਸਪਾਂਸ ਟੀਮਾਂ ਦੁਆਰਾ ਐਸਡੀਐਚ, ਬਨਿਹਾਲ ਭੇਜਿਆ ਗਿਆ, ਜਿੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਚਾਰੇ ਸ਼ਰਧਾਲੂ ਸਥਿਰ ਸਥਿਤੀ ਵਿੱਚ ਹਨ ਅਤੇ ਨਿਗਰਾਨੀ ਹੇਠ ਹਨ। ਅਧਿਕਾਰੀਆਂ ਨੇ ਅੱਗੇ ਕਿਹਾ ਕਿ ਪੁਲੀਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Share: