ਏਅਰ ਕੈਨੇਡਾ ਦਾ ਜਹਾਜ਼ ਰਨਵੇਅ ਤੋਂ ਖਿਸਕਿਆ

ਏਅਰ ਕੈਨੇਡਾ ਦਾ ਜਹਾਜ਼ ਰਨਵੇਅ ਤੋਂ ਖਿਸਕਿਆ

ਵੈਨਕੂਵਰ : ਵੀਰਵਾਰ ਬਾਅਦ ਦੁਪਹਿਰ ਲਾਸ ਏਂਜਲਸ ਤੋਂ ਮੌਂਟਰੀਅਲ ਹਵਾਈ ਅੱਡੇ ਪਹੁੰਚਿਆ ਏਅਰ ਕੈਨੇਡਾ ਦਾ ਜਾਹਾਜ਼ ਏਸੀ 774 ਦਾ ਬੋਇੰਗ 737 ਮੈਕਸ ਜਹਾਜ਼ ਰਨਵੇਅ ‘ਤੇ ਉਤਰਨ ਤੋਂ ਬਾਅਦ ਸੰਤੁਲਨ ਵਿਗੜਨ ਕਾਰਨ ਖਿਸਕ ਕੇ ਨੇੜਲੇ ਘਾਹ ਦੇ ਮੈਦਾਨ ਵਿੱਚ ਜਾ ਫਸਿਆ। ਘਟਨਾ ਦੌਰਾਨ ਜਹਾਜ਼ ਵਿੱਚ ਸਵਾਰ ਸਾਰੇ 156 ਯਾਤਰੀ ਅਤੇ 6 ਅਮਲੇ ਦੇ ਮੈਂਬਰਾਂ ਦਾ ਬਚਾਅ ਰਿਹਾ ਅਤੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਹਵਾਈ ਅੱਡੇ ਦੀ ਅਧਿਕਾਰੀ ਈਮਾਈ ਚਾਰਵੈਟ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਉੱਤਰੀ ਰਨਵੇਅ ਨੂੰ ਜਾਂਚ ਮੁਕੰਮਲ ਹੋਣ ਤੱਕ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਕਈ ਉਡਾਣਾਂ ਦੇ ਸਮੇਂ ਵਿੱਚ ਬਦਲਾਅ ਹੋਣਾ ਲਾਜ਼ਮੀ ਹੈ ਅਤੇ ਯਾਤਰੀਆਂ ਨੂੰ ਆਪਣੀਆਂ ਉਡਾਣਾਂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਲੈਂਦੇ ਰਹਿਣ ਦੀ ਸਲਾਹ ਦਿੱਤੀ ਗਈ ਹੈ। ਏਅਰ ਕੈਨੇਡਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਘਟਨਾਕ੍ਰਮ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਜਹਾਜ਼ ਵਿੱਚ ਆਈ ਤਕਨੀਕੀ ਖ਼ਰਾਬੀ ਦੀ ਪੂਰੀ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Share: