Kharif sowing season ’ਚ 3.5 ਗੁਣਾ ਵੱਧ ਜੈਵਿਕ ਖਾਦ ਖਰੀਦੀ

Kharif sowing season ’ਚ 3.5 ਗੁਣਾ ਵੱਧ ਜੈਵਿਕ ਖਾਦ ਖਰੀਦੀ

ਨਵੀਂ ਦਿੱਲੀ : ਸਾਉਣੀ ਦੀ ਬਿਜਾਈ ਦੇ ਮੌਜੂਦਾ ਸੀਜ਼ਨ ਵਿੱਚ ਕਿਸਾਨਾਂ ਨੇ 11.17 ਲੱਖ ਟਨ ਜੈਵਿਕ ਖਾਦ ਖਰੀਦੀ ਹੈ। ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 3.5 ਗੁਣਾ ਵੱਧ ਹੈ, ਜੋ ਰਸਾਇਣਕ ਖਾਦਾਂ ਤੋਂ ਜੈਵਿਕ ਖਾਦਾਂ ਵੱਲ ਹੌਲੀ-ਹੌਲੀ ਹੋ ਰਹੀ ਤਬਦੀਲੀ ਹੈ। ਕੇਂਦਰ ਸਰਕਾਰ ਨੇ ਇਹ ਵੀ ਦੁਹਰਾਇਆ ਕਿ ਦੇਸ਼ ਵਿੱਚ ਖਾਦਾਂ ਦੇ ਸਟਾਕ ਦੀ ਸਮੁੱਚੀ ਸਥਿਤੀ ਕਾਫੀ ਮਜ਼ਬੂਤ ਹੈ ਅਤੇ ਉਪਲਬਧਤਾ ਵਿੱਚ ਕੋਈ ਸਮੱਸਿਆ ਨਹੀਂ ਹੈ। ਘਰੇਲੂ ਸਪਲਾਈ ਨੂੰ ਲੋੜ ਮੁਤਾਬਕ ਬਣਾ ਕੇ ਰੱਖਣ ਲਈ ਸਰਕਾਰ ਨਿਯਮਤ ਤੌਰ ’ਤੇ ਹਾਲਾਤ ਦੀ ਨਿਗਰਾਨੀ ਵੀ ਕਰ ਰਹੀ ਹੈ।

ਪੱਛਮੀ ਏਸ਼ੀਆ ਦੇ ਹਾਲ ਦੇ ਘਟਨਾਕ੍ਰਮ ਬਾਰੇ ਅੰਤਰ-ਮੰਤਰਾਲਾ ਬ੍ਰੀਫਿੰਗ ਦੌਰਾਨ, ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਦੀ ਵਧੀਕ ਸਕੱਤਰ ਅਪਰਨਾ ਐੱਸ ਸ਼ਰਮਾ ਨੇ ਕਿਹਾ, ‘‘ਸਾਉਣੀ 2026 ਲਈ, ਖੇਤੀਬਾੜੀ ਵਿਭਾਗ ਵੱਲੋਂ ਖਾਦ ਦੀ ਲੋੜ ਦਾ ਮੁੜ ਮੁਲਾਂਕਣ 383.9 ਲੱਖ ਟਨ ਕੀਤਾ ਗਿਆ ਹੈ ਅਤੇ ਇਸ ਦੇ ਮੁਕਾਬਲੇ ਅੱਜ ਦੀ ਤਰੀਕ ਤੱਕ ਸਟਾਕ 197.56 ਲੱਖ ਟਨ ਹੈ।’’ ਉਨ੍ਹਾਂ ਅੱਗੇ ਦੱਸਿਆ ਕਿ ਇਹ ਸਟਾਕ ਸਾਉਣੀ ਦੇ ਸੀਜ਼ਨ ਦੀ ਕੁੱਲ ਮੰਗ ਦੇ 51 ਫ਼ੀਸਦ ਤੋਂ ਵੱਧ ਹੈ, ਜੋ ਆਮ ਤੌਰ ’ਤੇ ਰਹਿਣ ਵਾਲੇ 33 ਫ਼ੀਸਦ ਦੇ ਪੱਧਰ ਨਾਲੋਂ ਕਾਫ਼ੀ ਜ਼ਿਆਦਾ ਹੈ।

Share: