ਸਰੀ ਵਿਚ Cricket Canada President ਦੇ ਘਰ ’ਤੇ ਗੋਲ਼ੀਬਾਰੀ

ਸਰੀ ਵਿਚ Cricket Canada President ਦੇ ਘਰ ’ਤੇ ਗੋਲ਼ੀਬਾਰੀ

ਵਿਨੀਪੈੱਗ : ਕੈਨੇਡਾ ਦੇ ਸਰੀ ਵਾਸੀ ‘Cricket Canada’ ਦੇ ਨਵੇਂ ਚੁਣੇ ਗਏ ਪ੍ਰਧਾਨ ਅਰਵਿੰਦਰ ਖੋਸਾ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਅਣਪਛਾਤੇ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਹੈ। ਅਰਵਿੰਦਰ ਖੋਸਾ ਨੇ ਗੋਲ਼ੀਬਾਰੀ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਤੜਕਸਾਰ ਹੋਈ ਇਸ ਗੋਲ਼ੀਬਾਰੀ ਸਮੇਂ ਘਰ ਦੇ ਸਾਰੇ ਮੈਂਬਰ ਘਰ ਵਿੱਚ ਹੀ ਮੌਜੂਦ ਸਨ, ਪਰ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਘਰ ਦੇ ਦਰਵਾਜ਼ੇ, ਖਿੜਕੀਆਂ ਅਤੇ ਬਾਹਰੀ ਹਿੱਸੇ ਵਿੱਚ ਘੱਟੋ-ਘੱਟ ਪੰਜ ਗੋਲੀਆਂ ਦੇ ਨਿਸ਼ਾਨ ਦੇਖੇ ਗਏ ਹਨ।

ਅਧਿਕਾਰੀਆਂ ਅਨੁਸਾਰ ਪੁਲੀਸ ਨੂੰ ਇਸ ਗੋਲ਼ੀਬਾਰੀ ਦੀ ਸੂਚਨਾ ਸਵੇਰੇ 4.40 ਵਜੇ ਮਿਲੀ।  ਸਰੀ ਪੁਲੀਸ ਨੇ ਕਿਹਾ ਕਿ ਜਾਂਚ ਸ਼ੁਰੂਆਤੀ ਪੜਾਅ ਵਿੱਚ ਹੈ ਪਰ ਗੋਲ਼ੀਬਾਰੀ ਜਬਰੀ ਵਸੂਲੀ ਨਾਲ ਸਬੰਧਿਤ ਮੰਨੀ ਜਾ ਰਹੀ ਹੈ। ਸਰੀ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਜਿਸ ਘਰ ’ਤੇ ਗੋਲੀ ਚਲਾਈ ਗਈ ਉਸ ਨਾਲ ਜੁੜੇ ਇੱਕ ਵਿਅਕਤੀ ਨੂੰ ਜਬਰੀ ਵਸੂਲੀ ਲਈ ਧਮਕੀਆਂ ਮਿਲੀਆਂ ਸਨ। ਦੂਜੇ ਪਾਸੇ ਕੈਨੇਡੀਅਨ ਮੀਡੀਆ ਦੀਆਂ ਰਿਪੋਰਟਾਂ ਵਿੱਚ ਇਸ ਹਮਲੇ ਦੇ ਤਾਰ ਕੈਨੇਡੀਅਨ ਕ੍ਰਿਕਟ ਜਗਤ ਦੇ ਅੰਦਰੂਨੀ ਵਿਵਾਦਾਂ ਅਤੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਵੀ ਜੋੜ ਕੇ ਦੇਖੇ ਜਾ ਰਹੇ ਹਨ।
‘Cricket Canada’ ਪਿਛਲੇ ਮਹੀਨੇ ਪ੍ਰਕਾਸ਼ਿਤ ਪੰਜਵੀਂ ਅਸਟੇਟ ਜਾਂਚ ਦਾ ਕੇਂਦਰ ਸੀ ਜਿਸ ਵਿੱਚ ਭ੍ਰਿਸ਼ਟਾਚਾਰ, ਸੰਗਠਿਤ ਅਪਰਾਧ ਦੁਆਰਾ ਪ੍ਰਭਾਵ ਅਤੇ ਕ੍ਰਿਕਟ ਕੈਨੇਡਾ ਦੀਆਂ ਪ੍ਰਮੁੱਖ ਹਸਤੀਆਂ ਵੱਲੋਂ ਮੈਚਾਂ ਨੂੰ ਫਿਕਸ ਕਰਨ ਦੀਆਂ ਕੋਸ਼ਿਸ਼ਾਂ ਦੇ ਵਿਆਪਕ ਦੋਸ਼ਾਂ ਦਾ ਖ਼ੁਲਾਸਾ ਹੋਇਆ ਸੀ।
ਖੋਸਾ ਨੂੰ 9 ਮਈ ਨੂੰ ਮਿਸੀਸਾਗਾ, ਓਨਟਾਰੀਓ ਵਿੱਚ ਕ੍ਰਿਕਟ ਕੈਨੇਡਾ ਦੀ ਸਾਲਾਨਾ ਆਮ ਮੀਟਿੰਗ ਤੋਂ ਬਾਅਦ ਪ੍ਰਧਾਨ ਚੁਣਿਆ ਗਿਆ ਸੀ। ਉਸ ਨੇ ਅਦਾਲਤ ਦੇ ਦਖ਼ਲ ਰਾਹੀ ਇਹ ਅਹੁਦਾ ਹਾਸਲ ਕੀਤਾ ਸੀ।
ਖੋਸਾ ਨੇ ਪਿਛਲੇ ਪ੍ਰਧਾਨ ਅਮਜਦ ਬਾਜਵਾ ਦੀ ਥਾਂ ਲੈ ਲਈ ਹੈ। ਇਸ ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਜਿਸ ਵਿੱਚ ਸੀਸੀਟੀਵੀ ਜਾਂ ਡੈਸ਼ਕੈਮ ਫੁਟੇਜ ਸ਼ਾਮਲ ਹੈ, ਨੂੰ ਐੱਸਪੀਐੱਸ ਦੀ ਗੈਰ-ਐਮਰਜੈਂਸੀ ਲਾਈਨ ਨੂੰ 604-599-0502 ‘ਤੇ ਸੰਪਰਕ ਕਰਨ ਲਈ ਕਿਹਾ ਹੈ।
Share: