Russia ਨੇ kyiv ’ਤੇ ਹਮਲਿਆਂ ਲਈ Oreshnik Missiles ਵਰਤੀਆਂ

Russia ਨੇ kyiv ’ਤੇ ਹਮਲਿਆਂ ਲਈ Oreshnik Missiles ਵਰਤੀਆਂ

ਕੀਵ : ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਐਤਵਾਰ ਨੂੰ ਕਿਹਾ ਕਿ ਰੂਸ ਨੇ ਕੀਵ ਉੱਤੇ ਵੱਡੇ ਡਰੋਨ ਅਤੇ ਮਿਜ਼ਾਈਲ ਹਮਲੇ ਦੌਰਾਨ ਸ਼ਕਤੀਸ਼ਾਲੀ ਹਾਈਪਰਸੌਨਿਕ ਓਰੈਸ਼ਨਿਕ ਬੈਲਿਸਟਿਕ ਮਿਜ਼ਾਈਲਾਂ ਦੀ ਵਰਤੋਂ ਕੀਤੀ, ਜਿਸ ਵਿੱਚ ਘੱਟੋ-ਘੱਟ ਚਾਰ ਲੋਕ ਮਾਰੇ ਗਏ। ਪਿਛਲੇ ਚਾਰ ਸਾਲਾਂ ਤੋਂ ਜਾਰੀ ਜੰਗ ਦੌਰਾਨ ਤੀਜੀ ਵਾਰ ਇਨ੍ਹਾਂ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ। ਹਵਾਈ ਹਮਲਿਆਂ ਵਿੱਚ ਯੂਕਰੇਨੀ ਰਾਜਧਾਨੀ ਵਿੱਚ ਸਰਕਾਰੀ ਦਫ਼ਤਰਾਂ, ਰਿਹਾਇਸ਼ੀ ਬਿਲਡਿੰਗਾਂ, ਸਕੂਲਾਂ, ਮਾਰਕੀਟ ਅਤ ਸਕੂਲਾਂ ਸਣੇ ਹੋਰਨਾਂ ਇਮਾਰਤਾਂ ਨੂੰ ਨੁਕਸਾਨ ਪੁੱਜਾ। ਹਮਲੇ ਵਿੱਚ ਘੱਟੋ-ਘੱਟ 80 ਲੋਕ ਜ਼ਖ਼ਮੀ ਹੋ ਗਏ। ਜ਼ੇਲੈਂਸਕੀ ਨੇ ਟੈਲੀਗ੍ਰਾਮ ਉੱਤੇ ਪਾਈ ਪੋਸਟ ਵਿੱਚ ਕਿਹਾ ਕਿ ਓਰੈਸ਼ਨਿਕ ਮਿਜ਼ਾਈਲ, ਜੋ ਪਰਮਾਣੂ ਤੇ ਰਵਾਇਤੀ ਜੰਗੀ ਹਥਿਆਰ ਲਿਜਾਣ ਦੇ ਸਮਰੱਥ ਹੈ, ਨੇ ਕੀਵ ਖੇਤਰ ਵਿੱਚ ਬਿਲਾ ਸਰਕਵਾ ਸ਼ਹਿਰ ਨੂੰ ਨਿਸ਼ਾਨਾ ਬਣਾਇਆ। ਨਿਸ਼ਾਨਿਆਂ ਬਾਰੇ ਫੌਰੀ ਕੁਝ ਵੀ ਸਪਸ਼ਟ ਨਹੀਂ ਸੀ। ਰੂਸ ਦੇ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਯੂਕਰੇਨੀ ਮਿਲਟਰੀ ਕਮਾਂਡ ਤੇ ਕੰਟਰੋਲ ਸਹੂਲਤਾਂ, ਹਵਾਈ ਬੇਸਾਂ ਤੇ ਮਿਲਟਰੀ ਇੰਡਸਟਰੀਅਲ ਐਂਟਰਪ੍ਰ੍ਰਾਈਜ਼ਿਜ਼ ਨੂੰ ਨਿਸ਼ਾਨਾ ਬਣਾਉਣ ਲਈ ਓਰੈਸ਼ਨਿਕ ਦੇ ਨਾਲ ਹੋਰ ਮਿਜ਼ਾਈਲਾਂ ਵਰਤਣ ਦੀ ਪੁਸ਼ਟੀ ਕੀਤੀ। ਉਂਝ, ਉਨ੍ਹਾਂ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਨਿਸ਼ਾਨੇ ਕਿੱਥੇ ਸਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸ਼ੁੱਕਰਵਾਰ ਨੂੰ ਰੂਸ ਦੇ ਕਬਜ਼ੇ ਵਾਲੇ ਪੂਰਬੀ ਯੂਕਰੇਨ ਵਿੱਚ ਕਾਲਜ ਦੀ ਡੌਰਮਿਟਰੀ ’ਤੇ ਡਰੋਨ ਹਮਲੇ ਦੀ ਨਿੰਦਾ ਕੀਤੀ।

Share: