Landing ਸਮੇਂ ਜਹਾਜ਼ ’ਚ ਅੱਗ ਲੱਗੀ, ਮੁਸਾਫ਼ਰ ਬਚੇ

Landing ਸਮੇਂ ਜਹਾਜ਼ ’ਚ ਅੱਗ ਲੱਗੀ, ਮੁਸਾਫ਼ਰ ਬਚੇ

ਕਾਠਮੰਡੂ: ਨੇਪਾਲ ਦੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਦੇ ਸਮੇਂ ਟਰਕਿਸ਼ ਏਅਰਲਾਈਨਜ਼ ਦੇ ਹਵਾਈ ਜਹਾਜ਼ ’ਚ ਅੱਗ ਲੱਗ ਗਈ। ਇਸ ਹਾਦਸੇ ’ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ ਪਰ ਘਟਨਾ ਤੋਂ ਬਾਅਦ ਹਵਾਈ ਅੱਡੇ ’ਤੇ ਆਵਾਜਾਈ ਤਕਰੀਬਨ ਦੋ ਘੰਟੇ ਲਈ ਬੰਦ ਕਰਨੀ ਪਈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ’ਚ 277 ਮੁਸਾਫ਼ਰ ਅਤੇ ਚਾਲਕ ਟੀਮ ਦੇ 11 ਮੈਂਬਰ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਹਨ। ਇਹ ਘਟਨਾ ਸਵੇਰੇ 6.36 ਵਜੇ ਵਾਪਰੀ। ਇਸਤਾਂਬੁਲ ਤੋਂ ਆ ਰਹੀ ਟਰਕਿਸ਼ ਏਅਰਲਾਈਨਜ਼ ਦੀ ਉਡਾਣ ‘ਟੀ ਕੇ 726’ ਦੇ ਹਵਾਈ ਅੱਡੇ ’ਤੇ ਉਤਰਦੇ ਸਮੇਂ ਇਸ ਦੇ ਪਿਛਲੇ ਚੱਕਿਆਂ ’ਚ ਅੱਗ ਲੱਗ ਗਈ। ਘਟਨਾ ਤੋਂ ਬਾਅਦ ਹਵਾਈ ਅੱਡੇ ’ਤੇ ਆਵਾਜਾਈ ਰੋਕ ਦਿੱਤੀ ਗਈ ਅਤੇ ਅੱਗੇ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ ’ਤੇ ਭੇਜੀਆਂ ਗਈਆਂ। ਮੁਸਾਫ਼ਰਾਂ ਤੇ ਚਾਲਕ ਟੀਮ ਦੇ ਮੈਂਬਰਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।

Share: