International Criminal Court ਨੂੰ ਲੋੜੀਂਦਾ Philippine Senator ਫ਼ਰਾਰ

International Criminal Court ਨੂੰ ਲੋੜੀਂਦਾ Philippine Senator ਫ਼ਰਾਰ

ਮਨੀਲਾ: ਮਨੁੱਖਤਾ ਵਿਰੁੱਧ ਕਥਿਤ ਅਪਰਾਧ ਲਈ ਕੌਮਾਂਤਰੀ ਫ਼ੌਜਦਾਰੀ ਅਦਾਲਤ (ਆਈ ਸੀ ਸੀ) ਨੂੰ ਲੋੜੀਂਦਾ ਫਿਲਪੀਨਜ਼ ਦਾ ਸੈਨੇਟਰ ਸੈਨੇਟ ਵਿੱਚੋਂ ਫ਼ਰਾਰ ਹੋ ਗਿਆ ਹੈ, ਜਿੱਥੇ ਉਸ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਸ਼ਰਨ ਲਈ ਹੋਈ ਸੀ।

ਸੈਨੇਟਰ ਰੋਨਾਲਡ ਡੇਲਾ ਰੋਸਾ ਬੁੱਧਵਾਰ ਰਾਤ ਨੂੰ ਹੋਈ ਗੋਲੀਬਾਰੀ ਤੋਂ ਬਾਅਦ ਸਖ਼ਤ ਸੁਰੱਖਿਆ ਵਾਲੀ ਸੈਨੇਟ ਵਿੱਚੋਂ ਬਾਹਰ ਨਿਕਲ ਗਿਆ। ਇਮਾਰਤ ਦੇ ਸੁਰੱਖਿਆ ਅਮਲੇ ਅਤੇ ਸਰਕਾਰੀ ਏਜੰਟ ਵਿਚਕਾਰ ਹੋਈ ਬਹਿਸ ਦੌਰਾਨ ਗੋਲੀਆਂ ਚੱਲੀਆਂ, ਜਿਸ ਕਾਰਨ ਪੈਦਾ ਹੋਈ ਹਫੜਾ-ਦਫੜੀ ਦਾ ਫ਼ਾਇਦਾ ਉਠਾ ਕੇ ਸੈਨੇਟਰ ਕਥਿਤ ਤੌਰ ’ਤੇ ਉੱਥੋਂ ਨਿਕਲਣ ਵਿੱਚ ਕਾਮਯਾਬ ਰਿਹਾ। ਰਾਸ਼ਟਰਪਤੀ ਫਰਡੀਨੈਂਡ ਮਾਰਕੋਜ਼ ਜੂਨੀਅਰ ਨੇ ਦੇਰ ਰਾਤ ਟੀ ਵੀ ’ਤੇ ਬਿਆਨ ਜਾਰੀ ਕਰ ਕੇ ਜਨਤਾ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ। ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਇਹ ਸ਼ੱਕ ਵੀ ਸ਼ਾਮਲ ਹੈ ਕਿ ਇਹ ਘਟਨਾ ਜਾਣਬੁੱਝ ਕੇ ਇਸ ਲਈ ਕੀਤੀ ਗਈ ਸੀ ਤਾਂ ਕਿ ਡੇਲਾ ਰੋਸਾ ਨੂੰ ਫ਼ਰਾਰ ਹੋਣ ਦਾ ਮੌਕਾ ਮਿਲ ਸਕੇ।

Share: