ਜਲੰਧਰ (ਮਨੀਸ਼ ਰਿਹਾਨ) : ਜਲੰਧਰ ਦੇ ਬੀਐੱਸਐੱਫ ਹੈਡਕੁਆਰਟਰ ਦੇ ਅੱਗੇ ਬੰਮ ਧਮਾਕਾ ਕਰਨ ਵਾਲੇ ਦੋ ਵਿਅਕਤੀ ਮੁੰਦਈਰ ਖਾਨ ਅਤੇ ਅਨਿਲ ਸ਼ਰਮਾ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਪੁਲੀਸ ਵੱਲੋਂ ਕੀਤੀ ਜਾਂਚ ਵਿੱਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਧਮਾਕਾ ਕਰਨ ਵਾਲੇ ਵਿਅਕਤੀ ਦਾ ਪਾਕਿਸਤਾਨ ਬੈਠੇ ਗੈਂਗਸਟਰ ਸ਼ਹਿਜ਼ਾਦ ਭੱਟੀ ਨਾਲ ਸੰਪਰਕ ਸੀ। ਬੰਬ ਧਮਾਕੇ ਬਦਲੇ ਉਸ ਨੇ ਮਦੀਰ ਖਾਨ ਨੂੰ ਇਕ ਲੱਖ ਰੁਪਏ ਦੇਣ ਦਾ ਲਾਲਚ ਦਿੱਤਾ ਸੀ ਜਦੋਂ ਕਿ ਮੁਨੀਰ ਖਾਨ ਦਸਵੀਂ ਫੇਲ ਹੈ ਅਤੇ ਸੋਸ਼ਲ ਮੀਡੀਆ ਦੇ ਜਰੀਏ ਪਾਕਿਸਤਾਨ ਦੇ ਡਾਨ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਰਹਿੰਦਾ ਸੀ। ਭੱਟੀ ਨੇ ਉਸ ਨੂੰ ਜਿਹਾਦ ਦੇ ਨਾਮ ਤੇ ਉਕਸਾਇਆ ਅਤੇ ਲਾਲਚ ਦੇ ਕੇ ਧਮਾਕਾ ਕਰਵਾਇਆ ਸੀ। ਮਨੀਰ ਖਾਨ ਨੇ ਪੁਲੀਸ ਨੂੰ ਇਹ ਵੀ ਦੱਸਿਆ ਕਿ ਸੋਸ਼ਲ ਮੀਡੀਆ ਦੇ ਜਰੀਏ ਉਸਨੇ ਬੰਬ ਲਈ ਟਾਈਮਬਰ ਸੈਟ ਕਰਨਾ ਸਿੱਖਿਆ ਸੀ। ਘਟਨਾ ਵਾਲੇ ਦਿਨ ਉਹ ਕਾਰ ਵਿੱਚ ਪੀਏਪੀ ਚੌਂਕ ਤੱਕ ਆਇਆ ਅਤੇ ਫਿਰ ਗਲਤ ਸਾਈਡ ਤੋਂ ਧਮਾਕਾ ਕਰਨ ਵਾਲੀ ਜਗ੍ਹਾ ਤੇ ਪਹੁੰਚਿਆ ਸੀ। ਉਸ ਨੇ ਮੰਨਿਆ ਕਿ ਕਿ ਉਸ ਨੇ ਪਹਿਲੀ ਵਾਰੀ ਧਮਾਕਾ ਕੀਤਾ ਹੈ ਇਸ ਲਈ ਉਸਦੇ ਹੱਥ ਕੰਬ ਰਹੇ ਸਨ।
ਬੰਬ ਧਮਾਕੇ ਦੀ ਲੋੜੀਂਦਾ ਦੂਸਰਾ ਵਿਅਕਤੀ ਅਨਿਲ ਸ਼ਰਮਾ ਜੋ ਕਿ ਉੱਤਰ ਪ੍ਰਦੇਸ਼ ਦੇ ਮੁਜੱਫਰ ਨਗਰ ਦਾ ਰਹਿਣ ਵਾਲਾ ਹੈ। ਉਸਨੇ ਦਾਅਵਾ ਕੀਤਾ ਕਿ ਉਹ ਸੁਰੱਖਿਆ ਏਜੰਸੀਆਂ ਲਈ ਵੀ ਕੰਮ ਕਰਦਾ ਰਿਹਾ ਹੈ। ਉਸ ਨੇ ਮੰਨਿਆ ਕਿ ਧਮਾਕੇ ਦੀ ਜਾਣਕਾਰੀ ਉਹਨਾਂ ਸੁਰੱਖਿਆ ਏਜੰਸੀਆਂ ਨਾਲ ਸਾਂਝੀ ਕੀਤੀ ਸੀ।
ਉਸ ਨੇ ਮੰਨਿਆ ਕਿ ਬੀਐਸਐਫ ਚੌਂਕ ਵਿੱਚ ਖੜੇ ਹੋ ਕੇ ਉਸਨੇ ਪਾਕਿਸਤਾਨ ਬੈਠੇ ਆਪਣੇ ਆਕਾਵਾਂ ਨੂੰ ਧਮਾਕਾ ਹੁੰਦਾ ਦਿਖਾਇਆ ਸੀ। ਧਮਾਕੇ ਤੋਂ ਬਾਅਦ ਉਹ ਬੱਸ ਵਿੱਚ ਬੈਠ ਕੇ ਫਰਾਰ ਹੋ ਗਿਆ ਸੀ। ਬੀ ਐੱਸ ਐੱਫ ਦੇ ਹੈਡਕੁਆਰਟਰ ਅੱਗੇ ਹੋਏ ਬੰਬ ਧਮਾਕੇ ਕਰਨ ਵਾਲੇ ਦੋਸ਼ੀਆਂ ਤੱਕ ਪਹੁੰਚਣ ਲਈ ਪੁਲੀਸ ਨੇ 150 ਤੋ ਵੱਧ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਸੀ। ਕੈਮਰਿਆਂ ਦੀ ਜਾਂਚ ਮੌਕੇ ਇੱਕ ਕਾਰ ਜੋ ਕਿ ਬੰਬ ਧਮਾਕਾ ਹੋਣ ਤੋਂ ਪਹਿਲਾਂ ਉੱਥੇ ਰੁਕੀ ਸੀ ਅਤੇ ਧਮਾਕਾ ਹੋਣ ਦੇ ਪੰਜ ਮਿੰਟ ਬਾਅਦ ਉਥੋਂ ਚਲੇ ਗਏ ਸੀ। ਪੁਲੀਸ ਨੇ ਉਸ ਕਾਰ ਦਾ ਪਿੱਛਾ ਕਰਦੇ ਹੋਏ ਜ਼ੀਰਕਪੁਰ ਪਹੁੰਚੇ ਤਾਂ ਉਥੋਂ ਉਹਨਾਂ ਨੂੰ ਮੁਨੀਰ ਖਾਨ ਦੀ ਸੀਸੀਟੀਵੀ ਫੁਟੇਜ ਹੱਥ ਲੱਗੀ ਸੀ।
