ਭਾਜਪਾ ਨੂੰ ਹਰਾ ਕੇ ਬਦਲਾ ਲਓ: Udhayanidhi Stalin

ਭਾਜਪਾ ਨੂੰ ਹਰਾ ਕੇ ਬਦਲਾ ਲਓ: Udhayanidhi Stalin

ਤਿਰੂਪੁਰ (ਤਾਮਿਲਨਾਡੂ): ਤਾਮਿਲਨਾਡੂ ਦੇ ਉਪ ਮੁੱਖ ਮੰਤਰੀ ਉਦੈਨਿਧੀ ਸਟਾਲਿਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 23 ਅਪਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਇਸਤੇਮਾਲ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਜਵਾਬ ਦੇਣ ਲਈ ਕਰਨ, ਕਿਉਂਕਿ ਕੇਂਦਰ ਨੇ ਸੂਬੇ ਨੂੰ ਲੋੜੀਂਦੇ ਫੰਡ ਮੁਹੱਈਆ ਨਹੀਂ ਕਰਵਾਏ ਹਨ। ਲੋਕਾਂ ਨੂੰ ਭਗਵਾਂ ਪਾਰਟੀ ਅਤੇ ਉਸ ਦੀ ਸਹਿਯੋਗੀ ਪਾਰਟੀ ਅੰਨਾ ਡੀ ਐੱਮ ਕੇ ਨੂੰ ਸੂਬੇ ਵਿੱਚ ਕੋਈ ਥਾਂ ਨਾ ਦੇ ਕੇ ਬਦਲਾ ਲੈਣਾ ਚਾਹੀਦਾ ਹੈ ਅਤੇ ਇਸ ਦੀ ਬਜਾਏ ਡੀ ਐੱਮ ਕੇ ਨੂੰ ਫ਼ੈਸਲਾਕੁਨ ਫ਼ਤਵਾ ਦੇਣਾ ਚਾਹੀਦਾ ਹੈ। ਉਹ ਉਦੁਮਲਾਈਪੈਤਈ ਤੋਂ ਜੈਕੁਮਾਰ, ਪੋਲਾਚੀ ਤੋਂ ਏ ਸੁਧਾਕਰ, ਕਾਂਗੇਯਾਮ ਤੋਂ ਰਾਜ ਮੰਤਰੀ ਐੱਮ ਪੀ ਸਾਮੀਨਾਥਨ ਅਤੇ ਧਾਰਾਪੁਰਮ ਤੋਂ ਡਾ. ਇੰਦਰਾਨੀ ਦੇ ਪੱਖ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ।

ਤਿਰੂਪੁਰ ਜ਼ਿਲ੍ਹੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਦੈਨਿਧੀ ਨੇ ਦਾਅਵਾ ਕੀਤਾ ਕਿ ਇਸ ਸਨਅਤੀ ਜ਼ਿਲ੍ਹੇ ਵਿੱਚ ਵਿਕਾਸ ਦੀ ਰਫ਼ਤਾਰ ਤਾਂ ਹੀ ਬਣੀ ਰਹਿ ਸਕਦੀ ਹੈ ਜੇ ਡੀ ਐੱਮ ਕੇ ਮੁੜ ਸੱਤਾ ਵਿੱਚ ਆਉਂਦੀ ਹੈ। ਉਦੈਨਿਧੀ ਨੇ ਡੀ ਐੱਮ ਕੇ ਦੀ ਅਗਵਾਈ ਵਾਲੇ ਗੱਠਜੋੜ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਕਿਹਾ, ‘‘ਕੀ ਭਾਜਪਾ ਸਰਕਾਰ ਨੇ ਤਾਮਿਲ ਨਾਡੂ ਨੂੰ ਫੰਡ ਜਾਂ ਪ੍ਰਾਜੈਕਟ ਦਿੱਤੇ? ਲੋਕਾਂ ਨੂੰ ਕੇਂਦਰੀ ਸਕੀਮਾਂ ਜਾਂ ਫੰਡ ਨਾ ਦੇਣ ਲਈ ਇਸ ਬਦਲਾਖ਼ੋਰੀ ਵਾਲੀ ਭਾਜਪਾ ਵਿਰੁੱਧ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ। ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਹਰਾ ਕੇ ਕਰਾਰਾ ਜਵਾਬ ਦਿਓ।’’

Share: