ਜੈਸ਼ੰਕਰ ਦੀ ਬੰਗਲਾਦੇਸ਼ੀ ਹਮਰੁਤਬਾ ਨਾਲ ਦੁਵੱਲੀ ਗੱਲਬਾਤ ਅੱਜ

ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਬੁੱਧਵਾਰ ਨੂੰ ਆਪਣੇ ਬੰਗਲਾਦੇਸ਼ੀ ਹਮਰੁਤਬਾ ਖਲੀਲੁਰ ਰਹਿਮਾਨ ਦੀ ਮੇਜ਼ਬਾਨੀ ਕਰਨਗੇ। ਇਸ ਦੌਰਾਨ ਦੋਵੇਂ ਆਗੂ ਵਿਆਪਕ ਮੁੱਦਿਆਂ ’ਤੇ ਗੱਲਬਾਤ ਕਰਨਗੇ। ਇਹ ਮੁਲਾਕਾਤ ਲਗਪਗ 18 ਮਹੀਨਿਆਂ ਤੋਂ ਜਾਰੀ ਸਫ਼ਾਰਤੀ ਤਣਾਅ ਤੋਂ ਬਾਅਦ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਸੁਧਾਰਨ ਲਈ ਅਹਿਮ ਕਦਮ ਮੰਨੀ ਜਾ ਰਹੀ ਹੈ। ਰਹਿਮਾਨ ਤਿੰਨ ਦਿਨਾ ਦੌਰੇ ’ਤੇ ਅੱਜ ਨਵੀਂ ਦਿੱਲੀ ਪੁੱਜੇ ਹਨ। ਇਹ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਨਵੀਂ ਸਰਕਾਰ ਦੇ ਸੀਨੀਅਰ ਮੈਂਬਰ ਦੀ ਪਹਿਲੀ ਉੱਚ-ਪੱਧਰੀ ਭਾਰਤ ਫੇਰੀ ਹੈ। ਭਾਰਤ ਅਤੇ ਬੰਗਲਾਦੇਸ਼ ਦੇ ਰਿਸ਼ਤੇ ਅਗਸਤ 2024 ਵਿੱਚ ਸ਼ੇਖ਼ ਹਸੀਨਾ ਸਰਕਾਰ ਦੇ ਡਿੱਗਣ ਤੇ ਮੁਹੰਮਦ ਯੂਨੁਸ ਦੀ ਅਗਵਾਈ ਹੇਠ ਅੰਤਰਿਮ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਤਣਾਅਪੂਰਨ ਹੋ ਗਏ ਸਨ।

Share: