Rajasthan Royals ਨੇ ਲਖਨਊ ਨੂੰ 40 ਦੌੜਾਂ ਨਾਲ ਪਛਾੜਿਆ; ਗੇਂਦਬਾਜ਼ਾਂ ਦੇ ਦਮ ‘ਤੇ ਦਰਜ ਕੀਤੀ ਸ਼ਾਨਦਾਰ ਜਿੱਤ

Rajasthan Royals ਨੇ ਲਖਨਊ ਨੂੰ 40 ਦੌੜਾਂ ਨਾਲ ਪਛਾੜਿਆ; ਗੇਂਦਬਾਜ਼ਾਂ ਦੇ ਦਮ ‘ਤੇ ਦਰਜ ਕੀਤੀ ਸ਼ਾਨਦਾਰ ਜਿੱਤ

ਲਖਨਊ: ਅਟਲ ਬਿਹਾਰੀ ਵਾਜਪਾਈ ਸਟੇਡੀਅਮ ਵਿੱਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇੱਕ ਅਹਿਮ ਮੁਕਾਬਲੇ ਵਿੱਚ ਰਾਜਸਥਾਨ ਰੌਇਲਜ਼ ਨੇ ਮੇਜ਼ਬਾਨ ਲਖਨਊ ਸੁਪਰ ਜਾਇੰਟਸ ਨੂੰ 40 ਦੌੜਾਂ ਨਾਲ ਹਰਾ ਕੇ ਅੰਕ ਸੂਚੀ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਰਾਜਸਥਾਨ ਦੇ ਗੇਂਦਬਾਜ਼ਾਂ ਨੇ ਘੱਟ ਸਕੋਰ ਦੇ ਬਾਵਜੂਦ ਅਨੁਸ਼ਾਸਿਤ ਖੇਡ ਦਾ ਪ੍ਰਦਰਸ਼ਨ ਕਰਦਿਆਂ ਲਖਨਊ ਦੀ ਪੂਰੀ ਟੀਮ ਨੂੰ ਮਹਿਜ਼ 119 ਦੌੜਾਂ ‘ਤੇ ਹੀ ਢੇਰ ਕਰ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਰੌਇਲਜ਼ ਦੀ ਸ਼ੁਰੂਆਤ ਕਾਫ਼ੀ ਖ਼ਰਾਬ ਰਹੀ ਅਤੇ ਇੱਕ ਸਮੇਂ ਟੀਮ ਨੇ 77 ਦੌੜਾਂ ‘ਤੇ ਹੀ ਆਪਣੇ 5 ਅਹਿਮ ਬੱਲੇਬਾਜ਼ ਗੁਆ ਦਿੱਤੇ ਸਨ। ਲਖਨਊ ਦੇ ਤੇਜ਼ ਗੇਂਦਬਾਜ਼ ਮੁਹਸਿਨ ਖ਼ਾਨ ਅਤੇ ਪ੍ਰਿੰਸ ਯਾਦਵ ਨੇ ਘਾਤਕ ਗੇਂਦਬਾਜ਼ੀ ਕਰਦਿਆਂ ਰਾਜਸਥਾਨ ਦੇ ਉੱਪਰਲੇ ਕ੍ਰਮ ਨੂੰ ਜਲਦੀ ਪਵੇਲੀਅਨ ਭੇਜ ਦਿੱਤਾ। ਅਜਿਹੇ ਨਾਜ਼ੁਕ ਮੋੜ ‘ਤੇ ਤਜਰਬੇਕਾਰ ਰਵਿੰਦਰ ਜਡੇਜਾ ਨੇ 29 ਗੇਂਦਾਂ ਵਿੱਚ 43 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਟੀਮ ਨੂੰ 159 ਦੌੜਾਂ ਦੇ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਟੀਮ ਨੂੰ ਸ਼ੁਰੂਆਤੀ ਝਟਕੇ ਲੱਗੇ ਅਤੇ ਕਪਤਾਨ ਰਿਸ਼ਭ ਪੰਤ ਸਣੇ ਤਿੰਨ ਖਿਡਾਰੀ ਜ਼ੀਰੋ ‘ਤੇ ਆਊਟ ਹੋ ਗਏ।ਮਿਸ਼ੇਲ ਮਾਰਸ਼ ਨੇ ਇਕੱਲੇ ਲੜਾਈ ਲੜਦਿਆਂ 41 ਗੇਂਦਾਂ ਵਿੱਚ 55 ਦੌੜਾਂ ਬਣਾਈਆਂ, ਪਰ ਦੂਜੇ ਪਾਸੇ ਤੋਂ ਕੋਈ ਸਹਿਯੋਗ ਨਾ ਮਿਲਣ ਕਾਰਨ ਟੀਮ ਦਬਾਅ ਹੇਠ ਆ ਗਈ। ਰਾਜਸਥਾਨ ਵੱਲੋਂ ਜੋਫਰਾ ਆਰਚਰ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ, ਜਦਕਿ ਬ੍ਰਿਜੇਸ਼ ਸ਼ਰਮਾ ਅਤੇ ਨਾਂਦਰੇ ਬਰਗਰ ਨੇ ਦੋ-ਦੋ ਵਿਕਟਾਂ ਲਈਆਂ। ਲਖਨਊ ਦੀ ਪੂਰੀ ਟੀਮ 18ਵੇਂ ਓਵਰ ਵਿੱਚ ਹੀ ਸਿਮਟ ਗਈ। ਇਸ ਜਿੱਤ ਨਾਲ ਰਾਜਸਥਾਨ ਨੇ ਟੂਰਨਾਮੈਂਟ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਹੈ।

Share: