AAP ਵਿੱਚ ਅੰਦਰੂਨੀ ਹਲਚਲ ਤੇਜ਼: ਵਿਧਾਇਕ ਬਰਿੰਦਰ ਗੋਇਲ ਦਾ ਰਾਘਵ ਚੱਢਾ ਬਾਰੇ ਵੱਡਾ ਬਿਆਨ

AAP ਵਿੱਚ ਅੰਦਰੂਨੀ ਹਲਚਲ ਤੇਜ਼: ਵਿਧਾਇਕ ਬਰਿੰਦਰ ਗੋਇਲ ਦਾ ਰਾਘਵ ਚੱਢਾ ਬਾਰੇ ਵੱਡਾ ਬਿਆਨ

ਲਹਿਰਾਗਾਗਾ: ਲਹਿਰਾਗਾਗਾ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪੈਦਾ ਹੋਈ ਸਿਆਸੀ ਗਰਮਾ-ਗਰਮੀ ’ਤੇ ਅਹਿਮ ਬਿਆਨ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਗੋਇਲ ਨੇ ਸਪੱਸ਼ਟ ਕੀਤਾ ਕਿ ਪਾਰਟੀ ਅੰਦਰ ਕਿਸੇ ਨੂੰ ਅਹੁਦਾ ਦੇਣਾ ਜਾਂ ਹਟਾਉਣਾ ਪੂਰੀ ਤਰ੍ਹਾਂ ਹਾਈਕਮਾਂਡ ਦਾ ਅਧਿਕਾਰ ਖੇਤਰ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਪਰਿਵਾਰ ਵਾਂਗ ਹੈ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਲਏ ਗਏ ਫੈਸਲੇ ਪਾਰਟੀ ਦੇ ਭਲੇ ਲਈ ਹੁੰਦੇ ਹਨ, ਜਿਨ੍ਹਾਂ ਦਾ ਹਰ ਸਿਪਾਹੀ ਨੂੰ ਸਤਿਕਾਰ ਕਰਨਾ ਚਾਹੀਦਾ ਹੈ।

ਬਰਿੰਦਰ ਗੋਇਲ ਨੇ ਇਨ੍ਹਾਂ ਚਰਚਾਵਾਂ ਦਰਮਿਆਨ ਇਹ ਵੀ ਸੰਕੇਤ ਦਿੱਤਾ ਕਿ ਪਾਰਟੀ ਲਾਈਨ ਤੋਂ ਬਾਹਰ ਜਾਣਾ ਕਿਸੇ ਵੀ ਆਗੂ ਲਈ ਸਹੀ ਨਹੀਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਵੇਲੇ ਪੰਜਾਬ ਦੇ ਮੁੱਦੇ ਸਭ ਤੋਂ ਅਹਿਮ ਹਨ ਅਤੇ ਪਾਰਟੀ ਦੇ ਹਰ ਮੈਂਬਰ ਨੂੰ ਸੂਬੇ ਦੇ ਹਿੱਤਾਂ ਲਈ ਇਕਜੁੱਟ ਹੋ ਕੇ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਜੇਕਰ ਪਾਰਟੀ ਨੇ ਰਾਘਵ ਚੱਢਾ ਦੇ ਅਹੁਦੇ ਵਿੱਚ ਕੋਈ ਬਦਲਾਅ ਕੀਤਾ ਹੈ, ਤਾਂ ਉਹ ਨਿਸ਼ਚਿਤ ਤੌਰ ’ਤੇ ਕਿਸੇ ਡੂੰਘੀ ਸੋਚ-ਵਿਚਾਰ ਦਾ ਨਤੀਜਾ ਹੈ, ਜਿਸ ਵਿੱਚ ਕਿਸੇ ਤਰ੍ਹਾਂ ਦੇ ਕਿੰਤੂ-ਪ੍ਰੰਤੂ ਦੀ ਗੁੰਜਾਇਸ਼ ਨਹੀਂ ਹੈ।

Share: