ਚੰਡੀਗੜ੍ਹ ਵਿੱਚ ਭਾਜਪਾ ਦੇ ਦਫ਼ਤਰ ’ਤੇ ਹੋਏ ਹਮਲੇ ਵਿੱਚ ਵਰਤਿਆ ਗਿਆ ਨੀਲਾ ਗਰਨੇਡ ਅਸਲ ’ਚ ਕੀ ਹੈ?

ਚੰਡੀਗੜ੍ਹ ਵਿੱਚ ਭਾਜਪਾ ਦੇ ਦਫ਼ਤਰ ’ਤੇ ਹੋਏ ਹਮਲੇ ਵਿੱਚ ਵਰਤਿਆ ਗਿਆ ਨੀਲਾ ਗਰਨੇਡ ਅਸਲ ’ਚ ਕੀ ਹੈ?

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ’ਤੇ ਸੁੱਟੇ ਗਏ ਨੀਲੇ ਰੰਗ ਦੇ ਗਰਨੇਡ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਹਾਲਾਂਕਿ ਪੰਜਾਬ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਲਈ ਇਹ ਨਾ ਤਾਂ ਕੋਈ ਨਵਾਂ ਮਾਡਲ ਹੈ ਅਤੇ ਨਾ ਹੀ ਨਵਾਂ ਰੰਗ। ਇਸ ਘਟਨਾ ਨੂੰ ਜੋ ਚੀਜ਼ ਵੱਖਰਾ ਬਣਾਉਂਦੀ ਹੈ, ਉਹ ਹੈ ਇਸਦੀ ਵੀਡੀਓ। ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਗਰਨੇਡ ਸੁੱਟਣ ਦੇ ਹਮਲੇ ਦੀ ਫੁਟੇਜ ਘਟਨਾ ਦੇ ਤੁਰੰਤ ਬਾਅਦ ਸਾਹਮਣੇ ਆਈ ਹੈ, ਜਿਸ ਨਾਲ ਐਕਸ (X) ਅਤੇ ਹੋਰ ਪਲੇਟਫਾਰਮਾਂ ‘ਤੇ ਇਸ ਹਥਿਆਰ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ।

ਪੰਜਾਬ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ 2020-21 ਤੋਂ ਹੁਣ ਤੱਕ ਸੂਬੇ ਭਰ ਵਿੱਚ ਚੀਨ ਦੇ ਬਣੇ ‘ਟਾਈਪ 86P’ ਅਤੇ ਆਸਟ੍ਰੀਆ ਦੇ ਬਣੇ ਵੇਰੀਐਂਟਸ ਸਮੇਤ ਲਗਪਗ 80 ਗ੍ਰੇਨੇਡ ਬਰਾਮਦ ਕੀਤੇ ਗਏ ਹਨ। ਦੋਵਾਂ ਕਿਸਮਾਂ ਦੀ ਵਰਤੋਂ ਪਹਿਲਾਂ ਪੁਲੀਸ ਟਿਕਾਣਿਆਂ ‘ਤੇ ਹੋਏ ਹਮਲਿਆਂ ਵਿੱਚ ਕੀਤੀ ਜਾ ਚੁੱਕੀ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, “ਆਮ ਤੌਰ ‘ਤੇ ਅਜਿਹੇ ਗਰਨੇਡ ਹਰੇ (olive green) ਰੰਗ ਦੇ ਹੁੰਦੇ ਹਨ, ਪਰ ਅਸੀਂ ਇੱਕ ਦਰਜਨ ਤੋਂ ਵੱਧ ਨੀਲੇ ਰੰਗ ਦੇ ਗਰਨੇਡ ਵੀ ਬਰਾਮਦ ਕੀਤੇ ਹਨ।
ਨੀਲੇ ਰੰਗ ਦੀ ਬਾਡੀ ਕਿਸੇ ਵੱਖਰੇ ਵੇਰੀਐਂਟ, ਐਕਸਪੋਰਟ ਵਰਜ਼ਨ ਜਾਂ ਦੁਬਾਰਾ ਪੇਂਟ ਕੀਤੇ ਗਏ ਗਰਨੇਡ ਦਾ ਸੰਕੇਤ ਹੋ ਸਕਦੀ ਹੈ। ਕਈ ਦੇਸ਼ਾਂ ਦੀਆਂ ਫੌਜਾਂ ਵਿੱਚ ਨੀਲਾ ਰੰਗ ਸਿਖਲਾਈ, ਅਭਿਆਸ ਜਾਂ ਮਾਰਕਿੰਗ ਗਰਨੇਡਾਂ ਨਾਲ ਜੁੜਿਆ ਹੁੰਦਾ ਹੈ, ਨਾ ਕਿ ਲਾਈਵ ਕੰਬੈਟ (ਅਸਲੀ ਜੰਗੀ) ਵਰਜ਼ਨਾਂ ਨਾਲ।”
ਪੁਲੀਸ ਨੇ ਦੱਸਿਆ ਕਿ ਇਹ ਗ੍ਰੇਨੇਡ ਪੰਜਾਬ ਵਿੱਚ ਹਿੰਸਾ ਫੈਲਾਉਣ ਲਈ ਪਾਕਿਸਤਾਨ ਤੋਂ ਤਸਕਰੀ ਕਰਕੇ ਲਿਆਂਦੇ ਜਾਂਦੇ ਹਨ। ਪੰਜਾਬ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਖੁਲਾਸਾ ਕੀਤਾ, “ਇਹ ਹਰ ਰੰਗ ਵਿੱਚ ਆਉਂਦੇ ਹਨ – ਨੀਲੇ, ਸਲੇਟੀ, ਕਾਲੇ ਅਤੇ ਹਰੇ।” ਵਾਇਰਲ ਵੀਡੀਓ ਵਿੱਚ ਹਮਲਾਵਰਾਂ ਨੇ ਹਮਲੇ ਨੂੰ ਅੰਜਾਮ ਦਿੰਦੇ ਹੋਏ ਖੁਦ ਨੂੰ ਰਿਕਾਰਡ ਕੀਤਾ, ਜਦੋਂ ਕਿ ਆਪਣੇ ਚਿਹਰੇ ਫਰੇਮ ਤੋਂ ਬਾਹਰ ਰੱਖਣ ਲਈ ਸ਼ਾਟ ਨੂੰ ਬੜੀ ਸਾਵਧਾਨੀ ਨਾਲ ਫਰੇਮ ਕੀਤਾ।
ਵੀਡੀਓ ਵਿੱਓ ਇੱਕ ਵਿਅਕਤੀ ਸੇਫਟੀ ਪਿੰਨ ਖਿੱਚਦਾ ਹੈ ਅਤੇ ਗਰਨੇਡ ਸੁੱਟਦਾ ਹੈ ਜਦੋਂ ਕਿ ਦੂਜਾ ਇਸ ਕਾਰਵਾਈ ਦੀ ਵੀਡੀਓ ਬਣਾਉਂਦਾ ਹੈ। ਪੁਲੀਸ ਨੇ ਕਿਹਾ ਕਿ ਦੋਵੇਂ ਗੈਰ-ਸਿਖਲਾਈ ਪ੍ਰਾਪਤ ਜਾਪਦੇ ਸਨ। ਉਹ ਨਿਸ਼ਾਨਾ ਖੁੰਝ ਗਏ ਅਤੇ ਅਫ਼ਰਾ-ਤਫਰੀ ਵਿੱਚ ਭੱਜ ਗਏ। ਜਾਂਚਕਰਤਾ ਹੁਣ ਉਨ੍ਹਾਂ ਦੀ ਪਛਾਣ ਸਥਾਪਤ ਕਰਨ ਲਈ ਆਲੇ-ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਖੰਗਾਲ ਰਹੇ ਹਨ।

ਕੀ ਹੈ ਟਾਈਪ 86P (Type 86P)?

ਟਾਈਪ 86P ਚੀਨ ਵਿੱਚ ਬਣਿਆ ਇੱਕ ਉੱਚ-ਵਿਸਫੋਟਕ ਫ੍ਰੈਗਮੈਂਟੇਸ਼ਨ ਹੈਂਡ ਗਰਨੇਡ ਹੈ। ਇਸ ਦੀ ਪਲਾਸਟਿਕ ਦੀ ਅੰਡਾਕਾਰ ਬਾਡੀ, ਜੋ ਲਗਪਗ 90 ਮਿਲੀਮੀਟਰ ਲੰਬੀ ਅਤੇ 52 ਮਿਲੀਮੀਟਰ ਵਿਆਸ ਦੀ ਹੁੰਦੀ ਹੈ, ਵਿੱਚ ਫ੍ਰੈਗਮੈਂਟੇਸ਼ਨ ਪ੍ਰਭਾਵ ਲਈ ਪਲਾਸਟਿਕ ਲਾਈਨਰ ਵਿੱਚ ਲਗਪਗ 1,600 ਛੋਟੀਆਂ ਸਟੀਲ ਦੀਆਂ ਗੋਲੀਆਂ ਜੜੀਆਂ ਹੁੰਦੀਆਂ ਹਨ। ਇਸ ਵਿੱਚ ਭਰਿਆ ਜਾਣ ਵਾਲਾ ਵਿਸਫੋਟਕ ਪਲਾਸਟਿਕਾਈਜ਼ਡ PETN ਹੈ। ਇਹ ਗਰਨੇਡ ਤਿੰਨ ਤੋਂ ਪੰਜ ਸਕਿੰਟਾਂ ਦੀ ਪਾਇਰੋਟੈਕਨਿਕ ਦੇਰੀ ਵਾਲੇ ਸਟ੍ਰਾਈਕਰ-ਰਿਲੀਜ਼ ਫਿਊਜ਼ ਦੀ ਵਰਤੋਂ ਕਰਦਾ ਹੈ। ਇਸਦਾ ਲੀਵਰ ਹੱਥ ਨਾਲ ਫੜਿਆ ਜਾਂਦਾ ਹੈ ਅਤੇ ਸੇਫਟੀ ਪਿੰਨ ਨੂੰ ਹਟਾਉਣ ਨਾਲ ਇਹ ਯੰਤਰ ਐਕਟਿਵ ਹੋ ਜਾਂਦਾ ਹੈ। ਇਸਦਾ ਘਾਤਕ ਘੇਰਾ ਲਗਪਗ ਛੇ ਮੀਟਰ ਹੈ, ਜਦੋਂ ਕਿ ਸੁਰੱਖਿਆ ਘੇਰਾ ਲਗਪਗ 25 ਮੀਟਰ ਤੱਕ ਫੈਲਿਆ ਹੁੰਦਾ ਹੈ।

Share: