West Asia Flights Today: ਏਅਰ ਇੰਡੀਆ ਵੱਲੋਂ ਪੱਛਮੀ ਏਸ਼ੀਆ ਲਈ 58 ਉਡਾਣਾਂ ਦਾ ਐਲਾਨ

West Asia Flights Today: ਏਅਰ ਇੰਡੀਆ ਵੱਲੋਂ ਪੱਛਮੀ ਏਸ਼ੀਆ ਲਈ 58 ਉਡਾਣਾਂ ਦਾ ਐਲਾਨ

ਮੁੰਬਈ: ਪੱਛਮੀ ਏਸ਼ੀਆ ਵਿੱਚ ਇਜ਼ਰਾਈਲ, ਇਰਾਨਅਤੇ ਅਮਰੀਕਾ ਦਰਮਿਆਨ ਵਧਦੇ ਤਣਾਅ ਦੇ ਵਿਚਕਾਰ, ਏਅਰ ਇੰਡੀਆ ਅਤੇ ਇਸ ਦੀ ਸਹਾਇਕ ਕੰਪਨੀ ਏਅਰ ਇੰਡੀਆ ਐਕਸਪ੍ਰੈਸ ਨੇ ਅੱਜ ਯਾਨੀ ਬੁੱਧਵਾਰ ਨੂੰ ਖੇਤਰ ਲਈ ਕੁੱਲ 58 ਉਡਾਣਾਂ ਚਲਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ ਹਵਾਈ ਖੇਤਰ ਦੀਆਂ ਪਾਬੰਦੀਆਂ ਕਾਰਨ ਹਵਾਈ ਸੇਵਾਵਾਂ ਕਾਫੀ ਸਾਵਧਾਨੀ ਨਾਲ ਚਲਾਈਆਂ ਜਾ ਰਹੀਆਂ ਹਨ, ਪਰ ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਮਸਕਟ ਲਈ ਤੈਅਸ਼ੁਦਾ ਸੇਵਾਵਾਂ ਜਾਰੀ ਰਹਿਣਗੀਆਂ। ਅੱਜ ਦੇ ਦਿਨ ਏਅਰ ਇੰਡੀਆ ਜਿੱਦਾ ਲਈ 8 ਉਡਾਣਾਂ ਦਾ ਸੰਚਾਲਨ ਕਰੇਗੀ, ਜਦੋਂਕਿ ਏਅਰ ਇੰਡੀਆ ਐਕਸਪ੍ਰੈਸ ਮਸਕਟ ਲਈ 14 ਉਡਾਣਾਂ ਭਰੇਗੀ। ਇਸ ਵਿੱਚ ਦਿੱਲੀ, ਮੁੰਬਈ, ਹੈਦਰਾਬਾਦ ਅਤੇ ਕੋਜ਼ੀਕੋਡ ਵਰਗੇ ਮੁੱਖ ਸ਼ਹਿਰਾਂ ਤੋਂ ਸਿੱਧੀਆਂ ਉਡਾਣਾਂ ਸ਼ਾਮਲ ਹਨ ਤਾਂ ਜੋ ਮੁਸਾਫਰਾਂ ਨੂੰ ਕੋਈ ਦਿੱਕਤ ਨਾ ਆਵੇ।

ਇਨ੍ਹਾਂ ਨਿਯਮਤ ਉਡਾਣਾਂ ਤੋਂ ਇਲਾਵਾ, ਦੋਵੇਂ ਏਅਰਲਾਈਨਾਂ ਸੰਯੁਕਤ ਅਰਬ ਅਮੀਰਾ (UAE) ਲਈ 36 ਵਿਸ਼ੇਸ਼ ਗੈਰ-ਨਿਯਮਤ (ad-hoc) ਉਡਾਣਾਂ ਵੀ ਚਲਾਉਣਗੀਆਂ। ਇਹ ਸਾਰੀਆਂ ਉਡਾਣਾਂ ਸਬੰਧਤ ਭਾਰਤੀ ਅਤੇ ਸਥਾਨਕ ਰੈਗੂਲੇਟਰੀ ਅਥਾਰਟੀਆਂ ਦੀ ਇਜਾਜ਼ਤ ਅਤੇ ਸਲੌਟਸ ਦੀ ਉਪਲਬਧਤਾ ’ਤੇ ਨਿਰਭਰ ਕਰਨਗੀਆਂ। ਏਅਰ ਇੰਡੀਆ ਐਕਸਪ੍ਰੈਸ ਵੱਲੋਂ ਦਿੱਲੀ, ਮੁੰਬਈ, ਕੰਨੂਰ, ਤਿਰੂਵਨੰਤਪੁਰਮ ਅਤੇ ਕੋਚੀ ਵਰਗੇ ਸ਼ਹਿਰਾਂ ਤੋਂ ਵੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਕੰਪਨੀ ਨੇ ਭਰੋਸਾ ਦਿੱਤਾ ਹੈ ਕਿ ਉਹ ਸੁਰੱਖਿਆ ਦੇ ਸਾਰੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਪਰੇਸ਼ਨ ਜਾਰੀ ਰੱਖੇਗੀ, ਤਾਂ ਅਜਿਹੀ ਸਥਿਤੀ ਦੇ ਬਾਵਜੂਦ ਹਵਾਈ ਸੰਪਰਕ ਬਣਿਆ ਰਹੇ।

Share: