ਐੱਨ ਆਈ ਏ ਵੱਲੋਂ ਲਾਲ ਕਿਲਾ ਧਮਾਕਾ ਕੇਸ ’ਚ ਛਾਪੇ

ਐੱਨ ਆਈ ਏ ਵੱਲੋਂ ਲਾਲ ਕਿਲਾ ਧਮਾਕਾ ਕੇਸ ’ਚ ਛਾਪੇ

ਨਵੀਂ ਦਿੱਲੀ: ਲਾਲ ਕਿਲਾ ਕਾਰ ਬੰਬ ਧਮਾਕਾ ਕੇਸ ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਨ ਆਈ ਏ) ਨੇ ਅੱਜ ਜੰਮੂ ਕਸ਼ਮੀਰ ਵਿਚ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਹਨ। ਮਾਮਲੇ ਦੀ ਵੱਖ-ਵੱਖ ਪੱਖਾਂ ਤੋਂ ਜਾਂਚ ਕਰ ਰਹੀ ਐੱਨ ਆਈ ਏ ਸ੍ਰੀਨਗਰ, ਬਾਰਾਮੂਲਾ, ਜੰਮੂ, ਕੁਲਗਾਮ, ਗੰਦਰਬਲ ਤੇ ਹੰਦਵਾੜਾ ਵਿਚ ਛਾਪੇ ਮਾਰੇ। ਛਾਪਿਆਂ ਦੌਰਾਨ ਕਈ ਡਿਜੀਟਲ ਉਪਕਰਨ ਜ਼ਬਤ ਕੀਤੇ ਗਏ ਤੇ ਉਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਪਿਛਲੇ ਸਾਲ ਨਵੰਬਰ ਵਿਚ ਹੋਏ ਧਮਾਕੇ ਦੇ ਕੇਸ ’ਚ ਹੁਣ ਤੱਕ ਕੁੱਲ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Share: