Market Update: ਸੈਂਸੈਕਸ ਅਤੇ ਨਿਫਟੀ ’ਚ ਇੱਕ ਫ਼ੀਸਦੀ ਦੀ ਵੱਡੀ ਗਿਰਾਵਟ

Market Update: ਸੈਂਸੈਕਸ ਅਤੇ ਨਿਫਟੀ ’ਚ ਇੱਕ ਫ਼ੀਸਦੀ ਦੀ ਵੱਡੀ ਗਿਰਾਵਟ

ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਭਾਰਤੀ ਸ਼ੇਅਰ ਬਾਜ਼ਾਰ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਸ਼ੁੱਕਰਵਾਰ ਨੂੰ ਕਾਰੋਬਾਰ ਦੇ ਸ਼ੁਰੂਆਤੀ ਦੌਰ ਵਿੱਚ ਹੀ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਲਗਭਗ 1 ਫ਼ੀਸਦੀ ਤੱਕ ਡਿੱਗ ਗਏ।

ਸੰਸਾਰਕ ਬਾਜ਼ਾਰਾਂ ਵਿੱਚ ਭਾਰੀ ਬਿਕਵਾਲੀ, ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਅਤੇ ਰੁਪਏ ਦੀ ਕਮਜ਼ੋਰੀ ਨੇ ਨਿਵੇਸ਼ਕਾਂ ਦੇ ਹੌਸਲੇ ਪਸਤ ਕਰ ਦਿੱਤੇ ਹਨ। ਬੀ.ਐੱਸ.ਈ. (BSE) ਸੈਂਸੈਕਸ 708.38 ਅੰਕ ਡਿੱਗ ਕੇ 75,326.04 ’ਤੇ ਆ ਗਿਆ, ਜਦਕਿ ਐੱਨ.ਐੱਸ.ਈ. (NSE) ਨਿਫਟੀ 222.05 ਅੰਕਾਂ ਦੀ ਗਿਰਾਵਟ ਨਾਲ 23,417.10 ’ਤੇ ਕਾਰੋਬਾਰ ਕਰਦਾ ਦੇਖਿਆ ਗਿਆ।  ਬਾਜ਼ਾਰ ਮਾਹਰਾਂ ਅਨੁਸਾਰ, ਬ੍ਰੈਂਟ ਕਰੂਡ (ਕੱਚਾ ਤੇਲ) ਦਾ 100.5 ਡਾਲਰ ਪ੍ਰਤੀ ਬੈਰਲ ’ਤੇ ਪਹੁੰਚਣਾ ਭਾਰਤੀ ਆਰਥਿਕਤਾ ਲਈ ਚਿੰਤਾ ਦਾ ਵਿਸ਼ਾ ਹੈ। ਸੈਂਸੈਕਸ ਦੀਆਂ ਪ੍ਰਮੁੱਖ ਕੰਪਨੀਆਂ ਜਿਵੇਂ ਕਿ ਟਾਟਾ ਸਟੀਲ, ਐੱਚ.ਡੀ.ਐੱਫ.ਸੀ. ਬੈਂਕ, ਲਾਰਸਨ ਐਂਡ ਟੂਬਰੋ ਅਤੇ ਟੈਕ ਮਹਿੰਦਰਾ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਗਿਰਾਵਟ ਦਰਜ ਕੀਤੀ ਗਈ।ਦੂਜੇ ਪਾਸੇ, ਜਾਪਾਨ ਦਾ ਨਿੱਕੇਈ ਅਤੇ ਦੱਖਣੀ ਕੋਰੀਆ ਦਾ ਕੋਸਪੀ ਵੀ ਲਾਲ ਨਿਸ਼ਾਨ ’ਤੇ ਕਾਰੋਬਾਰ ਕਰ ਰਹੇ ਹਨ। ਵੀ.ਕੇ. ਵਿਜੇਕੁਮਾਰ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਅਨਿਸ਼ਚਿਤਤਾ ਕਾਰਨ ਬਾਜ਼ਾਰ ਫਿਲਹਾਲ ਰੱਖਿਆਤਮਕ ਰਵੱਈਆ ਅਪਣਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਦਬਾਅ ਬਣਿਆ ਰਹਿ ਸਕਦਾ ਹੈ।

Share: