ਹਾਂਗਕਾਂਗ: ਹਾਂਗਕਾਂਗ ਦੇ ਲੋਕਤੰਤਰ ਹਮਾਇਤੀ ਅਤੇ ਮੀਡੀਆ ਦੀ ਸਾਬਕਾ ਨਾਮੀ ਹਸਤੀ ਜਿਮੀ ਲਾਈ ਨੇ ਕੌਮੀ ਸੁਰੱਖਿਆ ਉਲੰਘਣਾ ਦੇ ਦੋਸ਼ ਹੇਠ ਪਿਛਲੇ ਸਾਲ ਮਿਲੀ 20 ਸਾਲ ਦੀ ਸਜ਼ਾ ਖ਼ਿਲਾਫ਼ ਅਪੀਲ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੀ ਕਾਨੂੰਨੀ ਟੀਮ ਨੇ ਅੱਜ ਇਹ ਜਾਣਕਾਰੀ ਦਿੱਤੀ। ਜਿਮੀ ਲਾਈ, ਜੋ ਚੀਨ ਦੀ ਹਾਕਮ ਕਮਿਊਨਿਸਟ ਪਾਰਟੀ ਦੇ ਵੱਡੇ ਆਲੋਚਕ ਹਨ ਅਤੇ ਜਿਨ੍ਹਾਂ ਹੁਣ ਬੰਦ ਹੋ ਚੁੱਕੇ ‘ਐੱਪਲ ਡੇਲੀ’ ਅਖ਼ਬਾਰ ਦੀ ਸਥਾਪਨਾ ਕੀਤੀ ਸੀ, ਨੂੰ ਦਸੰਬਰ ’ਚ ਵਿਦੇਸ਼ੀ ਤਾਕਤਾਂ ਨਾਲ ਮਿਲੀਭੁਗਤ ਕਰਨ ਅਤੇ ਦੇਸ਼ ਵਿਰੋਧੀ ਲੇਖ ਪ੍ਰਕਾਸ਼ਤ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ।
Posted inChina
ਸਜ਼ਾ ਖ਼ਿਲਾਫ਼ ਅਪੀਲ ਨਹੀਂ ਕਰੇਗਾ ਜਿਮੀ ਲਾਈ

