ਇਮਰਾਨ ਦੇ 47 ਹਮਾਇਤੀਆਂ ਨੂੰ 10 ਸਾਲ ਦੀ ਜੇਲ੍ਹ

ਇਮਰਾਨ ਦੇ 47 ਹਮਾਇਤੀਆਂ ਨੂੰ 10 ਸਾਲ ਦੀ ਜੇਲ੍ਹ

ਇਸਲਾਮਾਬਾਦ: ਇਥੋਂ ਦੀ ਅਤਿਵਾਦ ਵਿਰੋਧੀ ਅਦਾਲਤ ਨੇ 9 ਮਈ 2023 ਦੇ ਮੁਜ਼ਾਹਰਿਆਂ ਦੌਰਾਨ ਹੋਈ ਭੰਨ-ਤੋੜ ਅਤੇ ਹਿੰਸਾ ਦੇ ਮਾਮਲੇ ਵਿੱਚ ਅੱਜ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ ਟੀ ਆਈ) ਪਾਰਟੀ ਦੇ 47 ਆਗੂਆਂ ਅਤੇ ਹਮਾਇਤੀਆਂ ਨੂੰ ਉਨ੍ਹਾਂ ਦੀ ਗੈ਼ਰ-ਹਾਜ਼ਰੀ ਵਿੱਚ 10-10 ਸਾਲ ਦੀ ਕੈਦ ਅਤੇ ਪੰਜ ਲੱਖ ਪਾਕਿਸਤਾਨੀ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਦੇਸ਼ ਪੱਧਰੀ ਮੁਜ਼ਾਹਰਾ ਇਸਲਾਮਾਬਾਦ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਰਟੀ ਦੇ ਬਾਨੀ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੀ ਟੀ ਆਈ ਵਰਕਰਾਂ ਅਤੇ ਆਗੂਆਂ ਨੇ ਸ਼ੁਰੂ ਕੀਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਸਮੂਹ ਨੇ ਰਾਵਲਪਿੰਡੀ ਵਿੱਚ ਫੌਜ ਦੇ ਮੁੱਖ ਦਫਤਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਕਾਰਨ ਉੱਥੇ ਕਾਫੀ ਭੰਨ-ਤੋੜ ਹੋਈ ਸੀ। ਅਤਿਵਾਦ ਵਿਰੋਧੀ ਅਦਾਲਤ ਦੇ ਜੱਜ ਅਮਜ਼ਦ ਅਲੀ ਸ਼ਾਹ ਨੇ ਇਹ ਫ਼ੈਸਲਾ ਉਨ੍ਹਾਂ 47 ਮੁਲਜ਼ਮਾਂ ਵਿਰੁੱਧ ਸੁਣਾਇਆ ਹੈ, ਜਿਨ੍ਹਾਂ ਨੂੰ ਅਦਾਲਤ ਪਹਿਲਾਂ ਹੀ ਭਗੌੜਾ ਕਰਾਰ ਦੇ ਚੁੱਕੀ ਸੀ।

Share: