ਚੰਡੀਗੜ੍ਹ: ਪੰਜਾਬ ਵੇਅਰਹਾਊਸ ਦੇ ਅਧਿਕਾਰੀ ਗਗਨਦੀਪ ਸਿੰਘ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਪਰਿਵਾਰ ਵਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿਚ ਉਸ ਦੀ ਪਤਨੀ ਨੇ ਕਿਹਾ ਕਿ ਜੇ ਪੁਲੀਸ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਨਹੀਂ ਕਰਦੀ ਤਾਂ ਉਹ ਆਪਣੇ ਬੱਚਿਆਂ ਨਾਲ ਸੜਕਾਂ ’ਤੇ ਬੈਠ ਜਾਵੇਗੀ। ਮ੍ਰਿਤਕ ਗਗਨਦੀਪ ਦੀ ਧੀ ਸੀਰਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਤੰਗ ਕੀਤਾ ਜਾ ਰਿਹਾ ਸੀ ਅਤੇ ਉਹ ਸਾਰੇ ਡੂੰਘੇ ਸਦਮੇ ਵਿਚ ਹਨ। ਇਸ ਤੋਂ ਇਲਾਵਾ ਗਗਨਦੀਪ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਮੰਤਰੀ ਤੋਂ ਬਹੁਤ ਤੰਗ ਸੀ ਤੇ ਉਸ ਦੇ ਲੜਕੇ ’ਤੇ ਬਹੁਤ ਦਬਾਅ ਪਾਇਆ ਗਿਆ ਜਿਸ ਕਾਰਨ ਉਨ੍ਹਾਂ ਦਾ ਪੁੱਤਰ ਮਾਨਸਿਕ ਪ੍ਰੇਸ਼ਾਨ ਰਹਿਣ ਲੱਗ ਪਿਆ। ਪਰਿਵਾਰ ਨੇ ਕਿਹਾ ਕਿ ਲਾਲਜੀਤ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਜਾਣਾ ਚਾਹੀਦਾ ਹੈ। 24 ਘੰਟੇ ਬਹੁਤ ਲੰਮਾ ਸਮਾਂ ਹੈ। ਉਸਨੂੰ ਹੁਣ ਤੱਕ ਗ੍ਰਿਫ਼ਤਾਰ ਕਰ ਲਿਆ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਹ ਇਕ ਗੈਰ-ਜ਼ਮਾਨਤੀ ਅਪਰਾਧ ਹੈ। ਉਸ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ। ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਕੋਲ ਕਾਲ ਰਿਕਾਰਡ ਨਹੀਂ ਹੈ ਪਰ ਫੋਰੈਂਸਿਕ ਜਾਂਚ ਨਾਲ ਇਸ ਦਾ ਖੁਲਾਸਾ ਹੋ ਸਕਦਾ ਹੈ।
Posted inChandigarh
Gagandeep singh suicide case: laljit singh bhullar ਨੂੰ ਗ੍ਰਿਫ਼ਤਾਰ ਕਰੋ, ਨਹੀਂ ਤਾਂ ਬੱਚਿਆਂ ਸਣੇ ਸੜਕਾਂ ‘ਤੇ ਬੈਠਾਂਗੀ: ਗਗਨਦੀਪ ਦੀ ਪਤਨੀ
