ਸਾਂਬਾ ਜ਼ਿਲ੍ਹੇ ‘ਚ ਸ਼ੱਕੀ ਹਾਲਾਤ ਵਿੱਚ ਧਮਾਕਾ

ਸਾਂਬਾ ਜ਼ਿਲ੍ਹੇ ‘ਚ ਸ਼ੱਕੀ ਹਾਲਾਤ ਵਿੱਚ ਧਮਾਕਾ

ਜੰਮੂ: ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਐਤਵਾਰ ਦੇਰ ਰਾਤ ਸ਼ੱਕੀ ਹਾਲਾਤ ਵਿੱਚ ਧਮਾਕਾ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਕੌਮਾਂਤਰੀ ਸਰਹੱਦ ਤੋਂ ਲਗਪਗ ਦਸ ਕਿਲੋਮੀਟਰ ਦੂਰ ਘਗਵਾਲ ਸੈਕਟਰ ਸਥਿਤ ਗਵਾਲਾ ਤਾਲਾਬ ਪਿੰਡ ਦੇ ਸਾਬਕਾ ਸਰਪੰਚ ਜੈ ਰਾਮ ਸ਼ਰਮਾ ਦੇ ਘਰ ਦੇ ਮੁੱਖ ਗੇਟ ਨੇੜੇ ਹੋਇਆ।

ਉਨ੍ਹਾਂ ਕਿਹਾ ਕਿ ਧਮਾਕੇ ਕਾਰਨ ਘਰ ਦੇ ਗੇਟ ਅਤੇ ਚਾਰਦੀਵਾਰੀ ਦਾ ਇੱਕ ਹਿੱਸਾ ਢਹਿ ਗਿਆ ਹੈ। ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਅਧਿਕਾਰੀਆਂ ਮੁਤਾਬਕ ਫੋਰੈਂਸਿਕ ਮਾਹਰਾਂ ਦੀ ਇੱਕ ਟੀਮ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਨਮੂਨੇ ਇਕੱਠੇ ਕੀਤੇ ਹਨ। ਪੁਲੀਸ ਨੇ ਐੱਫ ਆਈ ਆਰ ਦਰਜ ਕਰ ਲਈ ਹੈ ਅਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ।

Share: