ਯੂ ਜੀ ਸੀ ਨੈੱਟ: ਅੰਬਾਲਾ ਦੀ ਦੀਕਸ਼ਾ ਮੁਲਕ ’ਚੋਂ ਅੱਵਲ

ਯੂ ਜੀ ਸੀ ਨੈੱਟ: ਅੰਬਾਲਾ ਦੀ ਦੀਕਸ਼ਾ ਮੁਲਕ ’ਚੋਂ ਅੱਵਲ

ਅੰਬਾਲਾ: ਇਥੋਂ ਦੀ ਦੀਕਸ਼ਾ ਮੱਕੜ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਕਰਵਾਈ ਨੈੱਟ ਪ੍ਰੀਖਿਆ ਵਿੱਚ ਪਬਲਿਕ ਐਡਮਨਿਸਟ੍ਰੇਸ਼ਨ ਵਿਸ਼ੇ ’ਚ 100 ਫੀਸਦੀ ਅੰਕ ਪ੍ਰਾਪਤ ਕਰ ਕੇ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਦੀਕਸ਼ਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਪਬਲਿਕ ਐਡਮਨਿਸਟ੍ਰੇਸ਼ਨ ਵਿਸ਼ੇ ’ਚ ਪੀਐੱਚ ਡੀ ਕਰ ਰਹੀ ਹੈ। ਨੈੱਟ ਪ੍ਰੀਖਿਆ ਦੀ ਉਸ ਦੀ ਇਹ ਪੰਜਵੀਂ ਕੋਸ਼ਿਸ਼ ਸੀ। ਇਸ ਤੋਂ ਪਹਿਲਾਂ ਉਹ ਕਟ-ਆਫ ਕਾਰਨ ਕੁਝ ਅੰਕਾਂ ਨਾਲ ਪਿੱਛੇ ਰਹਿ ਗਈ ਸੀ। ਨੈੱਟ ਕਲੀਅਰ ਕਰ ਕੇ ਉਸ ਨੇ ਜੂਨੀਅਰ ਰਿਸਰਚ ਫੈਲੋਸ਼ਿਪ (ਜੇ ਆਰ ਐੱਫ) ਵੀ ਹਾਸਲ ਕੀਤੀ ਹੈ। ਦੀਕਸ਼ਾ ਦੀ ਇਸ ਪ੍ਰਾਪਤੀ ’ਤੇ ਉਸ ਦੇ ਪਿਤਾ ਰਾਕੇਸ਼ ਮੱਕੜ, ਮਾਤਾ ਸ਼ਿਖਾ, ਪਰਿਵਾਰਕ ਮੈਂਬਰਾਂ ਤੇ ਅਧਿਆਪਕਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ।

Share: