Share Market Update: ਸੈਂਸੈਕਸ 559 ਅਤੇ ਨਿਫਟੀ 157 ਅੰਕ ਚੜ੍ਹਿਆ

Share Market Update: ਸੈਂਸੈਕਸ 559 ਅਤੇ ਨਿਫਟੀ 157 ਅੰਕ ਚੜ੍ਹਿਆ

ਮੁੰਬਈ: ਪਿਛਲੇ ਸੈਸ਼ਨ ਦੀ ਵੱਡੀ ਗਿਰਾਵਟ ਤੋਂ ਬਾਅਦ ਅੱਜ ਸ਼ੇਅਰ ਬਾਜ਼ਾਰ ਵਿੱਚ ਮੁੜ ਤੇਜ਼ੀ ਦੇਖਣ ਨੂੰ ਮਿਲੀ। ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਬੈਂਚਮਾਰਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਨੇ ਜ਼ੋਰਦਾਰ ਵਾਪਸੀ ਕੀਤੀ। ਬੀ.ਐੱਸ.ਈ. (BSE) ਦਾ 30 ਸ਼ੇਅਰਾਂ ਵਾਲਾ ਸੂਚਕਾਂਕ ਸੈਂਸੈਕਸ 558.79 ਅੰਕਾਂ ਦੇ ਵਾਧੇ ਨਾਲ 82,784.71 ’ਤੇ ਪਹੁੰਚ ਗਿਆ, ਜਦੋਂਕਿ ਐੱਨ.ਐੱਸ.ਈ. (NSE) ਨਿਫਟੀ 157.05 ਅੰਕ ਚੜ੍ਹ ਕੇ 25,581.70 ਦੇ ਪੱਧਰ ’ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਬਾਜ਼ਾਰ ਵਿੱਚ ਇਸ ਤੇਜ਼ੀ ਦਾ ਮੁੱਖ ਕਾਰਨ ਆਈ.ਟੀ. ਕੰਪਨੀਆਂ ਦੇ ਸ਼ੇਅਰਾਂ ਵਿੱਚ ਆਈ ਖ਼ਰੀਦਦਾਰੀ ਨੂੰ ਮੰਨਿਆ ਜਾ ਰਿਹਾ ਹੈ।ਸੈਂਸੈਕਸ ਦੀਆਂ ਪ੍ਰਮੁੱਖ ਕੰਪਨੀਆਂ ਵਿੱਚੋਂ ਟੈਕ ਮਹਿੰਦਰਾ, ਐੱਚ.ਸੀ.ਐੱਲ. ਟੈਕ, ਟੀ.ਸੀ.ਐੱਸ. ਅਤੇ ਇੰਫੋਸਿਸ ਦੇ ਸ਼ੇਅਰਾਂ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ।

Share: