ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਸ੍ਰੀਨਗਰ-ਬਾਰਾਮੂਲਾ ਹਾਈਵੇਅ ‘ਤੇ ਅਤਿਵਾਦੀਆਂ ਵੱਲੋਂ ਲਗਾਇਆ ਗਿਆ ਇੱਕ ਆਈਈਡੀ (Improvised Explosive Device) ਬਰਾਮਦ ਕਰਕੇ ਉਸ ਨੂੰ ਨਸ਼ਟ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਸਵੇਰੇ ਕਰੀਬ 7 ਵਜੇ ਹਾਈਵੇਅ ‘ਤੇ ਨਰਬਲ ਨੇੜੇ ਸੜਕ ਕਿਨਾਰੇ ਰੱਖਿਆ ਇੱਕ ਬ੍ਰੀਫਕੇਸ ਦੇਖਿਆ। ਇਸ ਤੋਂ ਤੁਰੰਤ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਹਾਈਵੇਅ ‘ਤੇ ਆਵਾਜਾਈ ਨੂੰ ਕੁਝ ਸਮੇਂ ਲਈ ਰੋਕ ਕੇ ਬੰਬ ਨਿਰੋਧਕ ਦਸਤੇ ਨੂੰ ਮੌਕੇ ‘ਤੇ ਬੁਲਾਇਆ ਗਿਆ। ਪੂਰੇ ਇਲਾਕੇ ਦੀ ਜਾਂਚ ਕਰਨ ਤੋਂ ਬਾਅਦ,ਬੰਬ ਨਿਰੋਧਕ ਦਸਤੇ ਨੇ ਬਿਨਾਂ ਕਿਸੇ ਨੁਕਸਾਨ ਦੇ ਆਈਈਡੀ ਨੂੰ ਸਫਲਤਾਪੂਰਵਕ ਨਸ਼ਟ ਕਰ ਦਿੱਤਾ।
Posted inJammu Kashmir
ਸ੍ਰੀਨਗਰ-ਬਾਰਾਮੂਲਾ ਹਾਈਵੇਅ ’ਤੇ ਮਿਲਿਆ IED

