ਬੰਗਲੁਰੂ: ਯੂਕੀ ਭਾਂਬਰੀ ਅਤੇ ਡੀ ਸੁਰੇਸ਼ ਨੇ ਡਬਲਜ਼ ਮੁਕਾਬਲੇ ਵਿੱਚ ਡੇਵਿਡ ਪੇਲ ਅਤੇ ਸੈਂਡਰ ਐਰੈਂਡਸ ਨੂੰ 7-6, 3-6, 7-6 ਨਾਲ ਹਰਾ ਕੇ ਭਾਰਤ ਨੂੰ ਨੈਦਰਲੈਂਡਜ਼ ਖ਼ਿਲਾਫ਼ ਡੇਵਿਸ ਕੱਪ ਕੁਆਲੀਫਾਇਰ ਦੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਅੱਜ 2-1 ਦੀ ਲੀਡ ਦਿਵਾ ਦਿੱਤੀ। ਤਿੰਨ ਘੰਟੇ ਤੱਕ ਚੱਲੇ ਇਸ ਬਰਾਬਰੀ ਦੇ ਮੁਕਾਬਲੇ ਵਿੱਚ ਐੱਨ ਸ੍ਰੀਰਾਮ ਬਾਲਾਜੀ ਦੀ ਥਾਂ ਸੁਰੇਸ਼ ਨੂੰ ਉਤਾਰਨ ਦਾ ਭਾਰਤੀ ਕਪਤਾਨ ਰੋਹਿਤ ਰਾਜਪਾਲ ਦਾ ਫ਼ੈਸਲਾ ਸਹੀ ਸਾਬਤ ਹੋਇਆ। ਦੋਵਾਂ ਟੀਮਾਂ ਲਈ ਇਹ ਅਹਿਮ ਮੁਕਾਬਲਾ ਸੀ ਕਿਉਂਕਿ ਕੁੱਲ ਸਕੋਰ 1-1 ਨਾਲ ਬਰਾਬਰ ਸੀ। ਹੁਣ ਉਲਟ ਸਿੰਗਲਜ਼ ਵਿੱਚ ਸੁਮਿਤ ਨਾਗਲ ਦਾ ਸਾਹਮਣਾ ਜੇਸਪਰ ਡਿ ਜੌਂਗ ਨਾਲ ਅਤੇ ਸੁਰੇਸ਼ ਦੀ ਟੱਕਰ ਗਾਏ ਡੇਨ ਓਡੇਨ ਨਾਲ ਹੋਵੇਗੀ।
Posted inKarnataka
