ਭੁਵਨੇਸ਼ਵਰ: ਇੱਥੋਂ ਦੇ ਜਾਜਪੁਰ ਜ਼ਿਲ੍ਹੇ ਦੇ ਜਾਖਪੁਰਾ ਰੇਲਵੇ ਸਟੇਸ਼ਨ ਨੇੜੇ ਚੇਨਈ ਸੈਂਟਰਲ ਐਕਸਪ੍ਰੈਸ ਦੇ ਤਿੰਨ ਡੱਬੇ ਲੀਹੋਂ ਲੱਥ ਗਏ। ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਸਵੇਰੇ 8.51 ਵਜੇ ਵਾਪਰੀ। ਇਸ ਕਾਰਨ ਕਿਸੇ ਦੇ ਜ਼ਖਮੀ ਹੋਣ ਜਾਂ ਮੌਤ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਰੇਲਵੇ ਅਧਿਕਾਰੀ ਨੇ ਦੱਸਿਆ ਕਿ ਚੇਨਈ ਤੋਂ ਪੱਛਮੀ ਬੰਗਾਲ ਦੀ ਨਈਂ ਜਪਾਈਗੁੜੀ ਜਾ ਰਹੀ ਰੇਲਗੱਡੀ ਦੇ ਇੱਕ ਏ.ਸੀ. ਅਤੇ ਦੋ ਜਨਰਲ ਡੱਬੇ ਪਟੜੀ ਤੋਂ ਉਤਰ ਗਏ। ਉਨ੍ਹਾਂ ਕਿਹਾ ਕਿ ਸਥਿਤੀ ਦਾ ਮੁਲਾਂਕਣ ਕਰਨ ਲਈ ਭਦਰਕ ਤੋਂ ਤੁਰੰਤ ਇੱਕ ਟੀਮ ਨੂੰ ਘਟਨਾ ਸਥਾਨ ’ਤੇ ਭੇਜਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਰੇਲ ਗੱਡੀ ਦੇ ਲੀਹੋਂ ਲੱਥਣ ਦੇ ਕਾਰਨ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।
Posted inOdisha
Chennai Express derail: ਓੜੀਸਾ ਵਿੱਚ ਚੇਨਈ ਐਕਸਪ੍ਰੈਸ ਦੇ 3 ਡੱਬੇ ਲੀਹੋਂ ਲੱਥੇ

