India Vs New Zealand 2nd ODI: ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ; ਲੜੀ 1-1 ਨਾਲ ਬਰਾਬਰ

India Vs New Zealand 2nd ODI: ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ; ਲੜੀ 1-1 ਨਾਲ ਬਰਾਬਰ

ਰਾਜਕੋਟ: ਡੈਰਿਲ ਮਿਸ਼ੇਲ(131) ਦੇ ਨਾਬਾਦ ਸੈਂਕੜੇ ਤੇ ਵਿਲ ਯੰਗ ਦੀਆਂ 87 ਦੌੜਾਂ ਦੀ ਪਾਰੀ ਬਦੌਲਤ ਨਿਊਜ਼ੀਲੈਂਡ ਦੀ ਟੀਮ ਨੇ ਅੱਜ ਇਥੇ ਮੇਜ਼ਬਾਨ ਭਾਰਤ ਨੂੰ ਦੂਜੇ ਇਕ ਰੋਜ਼ਾ ਮੈਚ ਵਿਚ ਸੱਤ ਵਿਕਟਾਂ ਨਾਲ ਹਰਾ ਦਿੱਤਾ। ਲੜੀ 1-1 ਨਾਲ ਬਰਾਬਰ ਹੋ ਗਈ ਹੈ। ਤੀਜਾ ਤੇ ਫੈਸਲਾਕੁਨ ਮੈਚ 18 ਜਨਵਰੀ ਨੂੰ ਖੇਡਿਆ ਜਾਵੇਗਾ। ਮਿਸ਼ੇਲ ਨੇ 117 ਗੇਂਦਾਂ ਦੀ ਪਾਰੀ ਵਿਚ 11 ਚੌਕੇ ਤੇ 2 ਛੱਕੇ ਜੜੇ। ਗਲੈਨ ਫਿਲਿਪਸ 35 ਦੌੜਾਂ ਨਾਲ ਨਾਬਾਦ ਰਿਹਾ। ਭਾਰਤ ਲਈ ਹਰਸ਼ਿਤ ਰਾਣਾ, ਕੁਲਦੀਪ ਯਾਦਵ ਤੇ ਪ੍ਰਸਿੱਧ ਕ੍ਰਿਸ਼ਨਾ ਨੇ ਇਕ ਇਕ ਵਿਕਟ ਲਈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ਦੇ ਨੁਕਸਾਨ ਨਾਲ 284 ਦੌੜਾਂ ਬਣਾਈਆਂ ਸਨ। ਭਾਰਤ ਲਈ ਲੋਕੇਸ਼ ਰਾਹੁਲ ਨੇ ਨਾਬਾਦ 112 ਦੌੜਾਂ ਬਣਾਈਆਂ ਜਦੋਂਕਿ ਕਪਤਾਨ ਸ਼ੁਭਮਨ ਗਿੱਲ ਨੇ 56 ਦੌੜਾਂ ਦੀ ਪਾਰੀ ਖੇਡੀ। ਮਹਿਮਾਨ ਟੀਮ ਲਈ ਕ੍ਰਿਸਟੀਅਨ ਕਲਾਰਕ ਨੇ 56 ਦੌੜਾਂ ਬਦਲੇ 3 ਵਿਕਟਾਂ ਲਈਆਂ। ਵਿਰਾਟ ਕੋਹਲੀ(23) ਤੇ ਰਵਿੰਦਰ ਜਡੇਜਾ (27) ਨੂੰ ਚੰਗੀ ਸ਼ੁਰੂਆਤ ਮਿਲੀ, ਪਰ ਉਹ ਇਸ ਨੂੰ ਵੱਡੀਆਂ ਪਾਰੀਆਂ ਵਿਚ ਤਬਦੀਲ ਨਹੀਂ ਕਰ ਸਕੇ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (24) ਤੇ ਸ਼ੁਭਮਨ ਗਿੱਲ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ 70 ਦੌੜਾਂ ਦੀ ਭਾਈਵਾਲੀ ਕੀਤੀ ਸੀ। ਮੱਧ ਓਵਰਾਂ ਵਿਚ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਕਸਵੀਂ ਗੇਂਦਬਾਜ਼ੀ ਕੀਤੀ।

ਸੰਖੇਪ ਸਕੋਰ:

ਭਾਰਤ: 50 ਓਵਰਾਂ ਵਿੱਚ 7 ​​ਵਿਕਟਾਂ ‘ਤੇ 284 ਦੌੜਾਂ (ਕੇਐਲ ਰਾਹੁਲ 112 ਨਾਬਾਦ, ਐਸ ਗਿੱਲ 56; ਕ੍ਰਿਸਟੀਅਨ ਕਲਾਰਕ 3/56)

ਨਿਊਜ਼ੀਲੈਂਡ: 47.3 ਓਵਰਾਂ ਵਿੱਚ 3 ਵਿਕਟਾਂ ’ਤੇ 286 ਦੌੜਾਂ। (ਡੀ ਮਿਸ਼ੇਲ 131 ਨਾਬਾਦ, ਡਬਲਯੂ ਯੰਗ 87; ਪੀ ਕ੍ਰਿਸ਼ਨਾ 1/49)

Share: