ਬਾਰਾਮਤੀ: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ, ਜਿਨ੍ਹਾਂ ਦੀ ਬੁੱਧਵਾਰ ਨੂੰ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਸੀ, ਦਾ ਅੰਤਿਮ ਸੰਸਕਾਰ ਅੱਜ ਵੀਰਵਾਰ ਨੂੰ ਪੁਣੇ ਜ਼ਿਲ੍ਹੇ ਦੇ ਬਾਰਾਮਤੀ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇਸ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਗੇ। 66 ਸਾਲਾ ਅਜੀਤ ਪਵਾਰ ਦੀਆਂ ਅੰਤਿਮ ਰਸਮਾਂ ਬਾਰਾਮਤੀ ਦੇ ਵਿਦਿਆ ਪ੍ਰਤਿਸ਼ਠਾਨ ਦੇ ਖੇਡ ਮੈਦਾਨ ਵਿੱਚ ਸਵੇਰੇ 11 ਵਜੇ ਦੇ ਕਰੀਬ ਨਿਭਾਈਆਂ ਜਾਣਗੀਆਂ। ਵੀਰਵਾਰ ਸਵੇਰੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਬਾਰਾਮਤੀ ਦੇ ਪੁੰਨਿਆਸ਼ਲੋਕ ਅਹਿਲਿਆਦੇਵੀ ਹਸਪਤਾਲ ਤੋਂ ਉਨ੍ਹਾਂ ਦੇ ਜੱਦੀ ਪਿੰਡ ਕਾਟੇਵਾੜੀ ਲਿਜਾਇਆ ਗਿਆ ਅਤੇ ਅੰਤਿਮ ਯਾਤਰਾ ਸਵੇਰੇ 9 ਵਜੇ ਸ਼ੁਰੂ ਹੋਈ। ਇਸ ਦੌਰਾਨ ਪੁਣੇ ਦਿਹਾਤੀ ਪੁਲੀਸ ਨੇ ਹਾਦਸੇ ਦੇ ਸਬੰਧ ਵਿੱਚ ਦੁਰਘਟਨਾ ਮੌਤ ਦੀ ਰਿਪੋਰਟ (ADR) ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਵੱਲੋਂ ਕੀਤੀ ਜਾ ਰਹੀ ਹੈ।
Posted inMaharashtra
ਅਜੀਤ ਪਵਾਰ ਦਾ ਬਾਰਾਮਤੀ ਵਿਖੇ ਕੀਤਾ ਜਾਵੇਗਾ ਅੰਤਿਮ ਸੰਸਕਾਰ; ਅਮਿਤ ਸ਼ਾਹ ਹੋਣਗੇ ਸ਼ਾਮਲ

