ਕਈ ਸ਼ਹਿਰਾਂ ‘ਚ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ…

ਕਈ ਸ਼ਹਿਰਾਂ ‘ਚ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ…

ਗਲੋਬਲ ਮਾਰਕਿਟ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਪਿਛਲੇ 24 ਘੰਟਿਆਂ ‘ਚ ਬ੍ਰੈਂਟ ਕਰੂਡ ਦੀ ਕੀਮਤ ਲਗਭਗ 2 ਡਾਲਰ ਪ੍ਰਤੀ ਬੈਰਲ ਹੇਠਾਂ ਆ ਗਈ ਹੈ।

ਇਸ ਦਾ ਅਸਰ ਸਰਕਾਰੀ ਤੇਲ ਕੰਪਨੀਆਂ ਵੱਲੋਂ ਬੁੱਧਵਾਰ ਸਵੇਰੇ ਜਾਰੀ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ‘ਤੇ ਵੀ ਦੇਖਣ ਨੂੰ ਮਿਲਿਆ। ਅੱਜ ਕਈ ਸ਼ਹਿਰਾਂ ‘ਚ ਤੇਲ ਦੀਆਂ ਕੀਮਤਾਂ ‘ਚ ਬਦਲਾਅ ਹੋਇਆ ਹੈ। ਹਾਲਾਂਕਿ ਮਹਾਨਗਰਾਂ ‘ਚ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।ਸਰਕਾਰੀ ਤੇਲ ਕੰਪਨੀਆਂ ਮੁਤਾਬਕ ਅੱਜ ਸਵੇਰੇ ਹਰਿਆਣਾ ਦੇ ਗੁੜਗਾਓਂ ‘ਚ ਪੈਟਰੋਲ 7 ਪੈਸੇ ਸਸਤਾ ਹੋ ਕੇ 96.92 ਰੁਪਏ ਪ੍ਰਤੀ ਲੀਟਰ ਹੋ ਗਿਆ, ਜਦਕਿ ਡੀਜ਼ਲ 7 ਪੈਸੇ ਸਸਤਾ ਹੋ ਕੇ 89.796 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ।

ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਪੈਟਰੋਲ 4 ਪੈਸੇ ਵਧ ਕੇ 108.48 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 4 ਪੈਸੇ ਵਧ ਕੇ 93.72 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਬਿਹਾਰ ਦੀ ਰਾਜਧਾਨੀ ਪਟਨਾ ‘ਚ ਪੈਟਰੋਲ 56 ਪੈਸੇ ਸਸਤਾ ਹੋ ਕੇ 107.24 ਰੁਪਏ ਪ੍ਰਤੀ ਲੀਟਰ ਹੋ ਗਿਆ, ਜਦਕਿ ਡੀਜ਼ਲ 52 ਪੈਸੇ ਸਸਤਾ ਹੋ ਕੇ 94.04 ਰੁਪਏ ਪ੍ਰਤੀ ਲੀਟਰ ਹੋ ਗਿਆ।

ਚਾਰੇ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

– ਦਿੱਲੀ ‘ਚ ਪੈਟਰੋਲ 96.65 ਰੁਪਏ ਅਤੇ ਡੀਜ਼ਲ 89.82 ਰੁਪਏ ਪ੍ਰਤੀ ਲੀਟਰ

– ਮੁੰਬਈ ‘ਚ ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ

– ਚੇਨਈ ‘ਚ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ

– ਕੋਲਕਾਤਾ ‘ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ

ਇਨ੍ਹਾਂ ਸ਼ਹਿਰਾਂ ਵਿਚ ਰੇਟ ਬਦਲੇ

ਜੈਪੁਰ ‘ਚ ਪੈਟਰੋਲ 108.48 ਰੁਪਏ ਅਤੇ ਡੀਜ਼ਲ 93.72 ਰੁਪਏ ਪ੍ਰਤੀ ਲੀਟਰ

ਗੁਰੂਗ੍ਰਾਮ ‘ਚ ਪੈਟਰੋਲ 96.92 ਰੁਪਏ ਅਤੇ ਡੀਜ਼ਲ 89.79 ਰੁਪਏ ਪ੍ਰਤੀ ਲੀਟਰ

ਪਟਨਾ ‘ਚ ਪੈਟਰੋਲ 107.24 ਰੁਪਏ ਅਤੇ ਡੀਜ਼ਲ 94.04 ਰੁਪਏ ਪ੍ਰਤੀ ਲੀਟਰ

Share: