ਯੂਕਰੇਨ ਖਿਲਾਫ ਰੂਸ (Ukraine War) ਦੇ ਹਮਲੇ ਲਗਾਤਾਰ ਜਾਰੀ ਹਨ। ਇਸ ਵਿਚਕਾਰ ਲੋਕ ਆਪਣੀ ਜਾਨ ਬਚਾਉਣ ਲਈ ਸੰਘਰਸ਼ ਵਿੱਚ ਜੁੱਟੇ ਹੋਏ ਹਨ। ਇਸ ਜੰਗ ‘ਚ ਪ੍ਰਮਾਣੂ ਬੰਬ ਤੋਂ ਲੈਕੇ ਵੈਕਿਊਮ ਬੰਬ ਤੱਕ ਇਸਤੇਮਾਲ ਕੀਤੇ ਜਾ ਰਹੇ ਹਨ। ਹਾਲਾਂਕਿ ਕਈ ਲੋਕ ਆਪਣੀ ਜਾਨ ਵੀ ਗਵਾ ਚੁੱਕੇ ਹਨ। ਇਸ ਦੌਰਾਨ ਯੂਕਰੇਨ ਜੰਗ ‘ਚ ਫਸੇ ਜਲੰਧਰ ਦੇ ਨੌਜਵਾਨਾਂ ਨੇ ਹਿੰਮਤ ਦਿਖਾਉਂਦੇ ਹੋਏ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ। ਉਹ ਲਗਾਤਾਰ ਪੰਜ ਦਿਨ ਦਾ ਚੱਲ ਕੇ ਸਫਰ ਕਰਦੇ ਹੋਏ ਹੰਗਰੀ ਅਤੇ ਪੋਲੈਂਡ ਦੀ ਸਰਹੱਦ ‘ਤੇ ਪਹੁੰਚ ਗਏ। ਭੁੱਖੇ-ਪਿਆਸੇ ਨੌਜਵਾਨ ਹਿੰਮਤ ਕਾਇਮ ਰੱਖਦੇ ਹੋਏ ਸਰਹੱਦ ‘ਤੇ ਪਹੁੰਚ ਗਏ।
ਇਸ ਤੋਂ ਬਾਅਦ ਉਨ੍ਹਾਂ ਨੇ ਬਾਰਡਰ ‘ਤੇ ਵੀਜ਼ੇ ਦੀ ਉਡੀਕ ਕੀਤੀ, ਤੇ ਕਿਸੇ ਤਰ੍ਹਾਂ ਵੀਜ਼ਾ ਬਣਵਾ ਕੇ ਪੋਲੈਂਡ ਅਤੇ ਹੰਗਰੀ ਪਹੁੰਚ ਗਏ। ਸਖਤ ਸੰਘਰਸ਼ ਕਰਨ ਤੋਂ ਬਾਅਦ ਜਲੰਧਰ ਦੇ ਰਵਿੰਦਰ ਕੁਮਾਰ ਅਤੇ ਹਰਸ਼ ਨੂੰ ਪੋਲੈਂਡ ਦਾ ਵੀਜ਼ਾ ਮਿਲ ਗਿਆ ਹੈ। ਦੂਜੇ ਪਾਸੇ ਜਲੰਧਰ ਦੀ ਰਹਿਣ ਵਾਲੀ ਸ਼ਿਵਾਨੀ ਹੰਗਰੀ ਤੋਂ 90 ਦਿਨਾਂ ਦਾ ਵੀਜ਼ਾ ਲੈ ਕੇ ਆਪਣੇ ਵਤਨ ਆਈ ਹੈ। ਬੁੱਧਵਾਰ ਨੂੰ ਉਹ ਪਠਾਨਕੋਟ ਰੋਡ 203 ਰਮਨੀਕ ਐਵੇਨਿਊ ਦੇ ਘਰ ਪਹੁੰਚੇਗੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲੇਗੀ। ਵਿਦਿਆਰਥੀਆਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਫਲਾਈਟ ਲਈ 15 ਦਿਨਾਂ ਦਾ ਅਤੇ ਯੂਨੀਵਰਸਿਟੀ ਵਿੱਚ ਦੋ ਮਹੀਨੇ ਰਹਿਣ ਲਈ ਵੀਜ਼ਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਬਿਲਕੁਲ ਸੁਰੱਖਿਅਤ ਹਨ।
ਯੂਕਰੇਨ ਵਿੱਚ ਕਈ ਵਿਦਿਆਰਥੀਆਂ ਕੋਲ ਸਰਦੀਆਂ ਵਿੱਚ ਰਾਤ ਕੱਟਣ ਲਈ ਭੋਜਨ ਅਤੇ ਗਰਮ ਕੱਪੜੇ ਵੀ ਨਹੀਂ ਹਨ। ਪੋਲੈਂਡ ਦੀ ਸਰਹੱਦ ਤਾਈ ਕਾਈ ਮੈਟਰੋ ਸਟੇਸ਼ਨ ‘ਤੇ ਫਸ ਗਈ ਹੈ। ਇੰਨਾ ਹੀ ਨਹੀਂ ਲੜਕੀਆਂ ਕੋਲ ਪੈਸੇ ਵੀ ਨਹੀਂ ਹਨ ਕਿਉਂਕਿ ਏ.ਟੀ.ਐਮ ਅਤੇ ਬੈਂਕ ਬੰਦ ਹੋਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਪਰਿਵਾਰਾਂ ਨੂੰ ਪੈਸੇ ਭੇਜਣ ਦਾ ਕੋਈ ਵਿਕਲਪ ਨਹੀਂ ਹੈ ਕਿਉਂਕਿ ਕੋਈ ਲੈਣ-ਦੇਣ ਨਹੀਂ ਹੋ ਰਿਹਾ ਹੈ। ਇਸ ਦੌਰਾਨ ਜੋ ਲੋਕ ਬੁਰੀ ਤਰ੍ਹਾਂ ਨਾਲ ਇਸ ਲੜਾਈ ਵਿੱਚ ਫਸੇ ਹੋਏ ਹਨ, ਉਹ ਲਗਾਤਾਰ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ।