ਕੁੱਝ ਇਸ ਤਰ੍ਹਾਂ Neha Kakkar ਨੂੰ ਦਰਿਆਦਿਲੀ ਦਿਖਾਉਣਾ ਪਿਆ ਮਹਿੰਗਾ

ਕੁੱਝ ਇਸ ਤਰ੍ਹਾਂ Neha Kakkar ਨੂੰ ਦਰਿਆਦਿਲੀ ਦਿਖਾਉਣਾ ਪਿਆ ਮਹਿੰਗਾ

ਬਾਲੀਵੁੱਡ ਦੀ ਸੈਲਫ਼ੀ ਕੁਈਨ ਨੇਹਾ ਕੱਕੜ ਆਪਣੇ ਨਰਮ ਸੁਭਾਅ ਲਈ ਵੀ ਜਾਣੀ ਜਾਂਦੀ ਹੈ। ਇਹੀ ਨਹੀਂ ਨੇਹਾ ਆਪਣੇ ਦਰਿਆਦਿਲੀ ਕਰਕੇ ਸੁਰਖ਼ੀਆਂ ਵਿੱਚ ਬਣੀ ਰਹਿੰਦੀ ਹੈ। ਪਰ ਤਿੰਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਹਮਣੇ ਆਇਆ, ਜਿਸ ਨੂੰ ਦੇਖ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੋਵੇਗਾ ਕਿ ਇਸ ਵਾਰ ਨੇਹਾ ਕੱਕੜ ਨੂੰ ਦਰਿਆਦਿਲੀ ਜ਼ਰਾ ਮਹਿੰਗੀ ਪੈ ਗਈ। ਜੀ ਹਾਂ, ਇੰਸਟਾਗ੍ਰਾਮ ‘ਤੇ ਇੰਨੀਂ ਦਿਨੀਂ ਸੁਰਾਂ ਦੀ ਮੱਲਿਕਾ ਨੇਹਾ ਕੱਕੜ ਦਾ ਇੱਕ ਵੀਡੀਓ ਖ਼ਾਸਾ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਵਿੱਚ ਨੇਹਾ ਗ਼ਰੀਬ ਬੱਚਿਆਂ ਨੂੰ 500-500 ਦੇ ਨੋਟ ਵੰਡਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਕੁੱਝ ਅਜਿਹਾ ਹੋਇਆ ਕਿ ਨੇਹਾ ਅਚਾਨਕ ਬਹੁਤ ਘਬਰਾ ਗਈ ਅਤੇ ਰੋਂਦੀ ਹੋਈ ਆਪਣੀ ਗੱਡੀ ਭਜਾ ਕੇ ਲੈ ਗਈ। ਦੱਸ ਦਈਏ ਕਿ ਇਹ ਵਾਇਰਲ ਵੀਡੀਓ ਵੂੰਪਲਾ ਨਾਂਅ ਦੇ ਇੱਕ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਨੇਹਾ ਬੱਚਿਆਂ ਨੂੰ ਪਿਆਰ ਦਿਖਾ ਰਹੀ ਹੈ, ਉਨ੍ਹਾਂ ਨੂੰ 500-500 ਰੁਪਏ ਦੇ ਨੋਟ ਵੰਡ ਰਹੀ ਹੈ।

ਪਰ ਜਦੋਂ ਹੋਰਨਾਂ ਲੋਕਾਂ ਨੂੰ ਇਸ ਦਾ ਪਤਾ ਲੋਿਗਆ ਤਾਂ ਉਹ ਵੀ ਨੇਹਾ ਤੋਂ ਪੈਸੇ ਲੈਣ ਲਈ ਭੱਜੇ ਆਏ। ਪਰ ਇਸ ‘ਤੇ ਨੇਹਾ ਉਨ੍ਹਾਂ ਨੂੰ ਝਿੜਕ ਕੇ ਕਹਿੰਦੀ ਹੈ ਕਿ ਬੱਚਿਆਂ ਨੂੰ ਪੈਸੇ ਲੈਣ ਦਿਓ, ਪਰ ਇਸ ਦੌਰਾਨ ਇੱਕ ਵਿਅਕਤੀ ਆਪਣਾ ਹੱਥ ਨੇਹਾ ਦੇ ਮੂੰਹ ਕੋਲ ਵਧਾਉਂਦਾ ਹੈ। ਇਹ ਹੁੰਦੇ ਹੀ ਨੇਹਾ ਘਬਰਾ ਕੇ ਮੂੰਹ ਫੇਰ ਲੈਂਦੀ ਹੈ ਅਤੇ ਰੋਣ ਲੱਗ ਜਾਂਦੀ ਹੈ। ਇਸ ਤੋਂ ਬਾਅਦ ਉਨ੍ਹਾਂ ਦਾ ਡਰਾਈਵਰ ਤੁਰੰਤ ਗੱਡੀ ਭਜਾ ਲੈਂਦਾ ਹੈ।

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਕਾਫ਼ੀ ਦੇਖਿਆ ਜਾ ਰਿਹਾ ਹੈ ਅਤੇ ਲੋਕਾਂ ਦੀ ਇਸ ਵੀਡੀਓ ਨੂੰ ਲੈਕੇ ਮਿਲੀ ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ।ਕੁੱਝ ਲੋਕਾਂ ਦਾ ਕਹਿਣਾ ਹੈ ਕਿ ਨੇਹਾ ਨੂੰ ਬੱਚਿਆਂ ਨੂੰ ਪੈਸੇ ਦੇਣ ਦੀ ਥਾਂ ਕੱਪੜੇ, ਖਾਣਾ ਜਾਂ ਹੋਰ ਜ਼ਰੂਰਤ ਦਾ ਸਾਮਾਨ ਦੇਣਾ ਚਾਹੀਦਾ ਸੀ। ਕੁੱਝ ਨੇ ਕਿਹਾ ਕਿ ਰੈਸਟੋਰੈਂਟ ਦੇ ਬਾਹਰ ਖੜੇ ਸਕਿਉਰਟੀ ਗਾਰਡਜ਼ ਨੇ ਬੱਚਿਆਂ ਨੂੰ ਦੇਰ ਨਾਲ ਨੇਹਾ ਦੇ ਰਾਹ ਵਿੱਚੋਂ ਕਿਉਂ ਹਟਾਇਆ।

ਇਸ ਦੇ ਨਾਲ ਕੁੱਝ ਦੀ ਪ੍ਰਤੀਕਿਰਿਆ ਸੀ ਕਿ ਆਖ਼ਰ ਪੱਤਰਕਾਰ ਕਿੱਥੇ ਸਨ? ਇੱਕ ਮਹਿਲਾ ਨੂੰ ਲੋਕਾਂ ਨਾਲ ਘਿਰਿਆ ਦੇਖ ਕੋਈ ਪੱਤਰਕਾਰ ਮਦਦ ਲਈ ਕਿਉਂ ਨਹੀਂ ਆਇਆ। ਇਸ ਦੇ ਨਾਲ ਹੀ ਕੁੱਝ ਨੇ ਕਿਹਾ ਕਿ ਇਹ ਬੱਚੇ ਗ਼ਰੀਬ ਤਾਂ ਲੱਗਦੇ ਹਨ, ਪਰ ਇਹ ਭਿਖਾਰੀ ਨਹੀਂ ਚੋਰ ਲੱਗ ਰਹੇ ਹਨ। ਕਿਸੇ ਨੇ ਲਿਖਿਆ ਕਿ ਜੇ ਸੈਲੀਬ੍ਰਿਟੀ ਕਿਸੇ ਦੀ ਮਦਦ ਕਰ ਦੇਣ ਤਾਂ ਸ਼ੋਅ ਆਫ਼, ਜੇ ਨਾ ਕਰਨ ਤਾਂ ਵੀ ਗੱਲਾਂ ਸੁਣਨੀਆਂ ਪੈਂਦੀਆਂ ਹਨ, ਭਲਾਈ ਦਾ ਕੋਈ ਜ਼ਮਾਨਾ ਹੀ ਨਹੀਂ ਰਿਹਾ।

ਇਹ ਸਭ ਕਮੈਂਟਸ ਤੋਂ ਸਾਫ਼ ਜ਼ਾਹਰ ਹੈ ਕਿ ਨੇਹਾ ਦੇ ਫ਼ੈਨਜ਼ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਾਫ਼ੀ ਨਾਰਾਜ਼ ਹਨ। ਕਿਉਂਕਿ ਨੇਹਾ ਨੂੰ ਇਸ ਤਰ੍ਹਾਂ ਮੁਸੀਬਤ ਵਿੱਚ ਦੇਖ ਕੇ ਕੋਈ ਉਨ੍ਹਾਂ ਦੀ ਮਦਦ ਲਈ ਅੱਗੇ ਕਿਉਂ ਨਹੀਂ ਆਇਆ। ਕਾਬਿਲੇਗ਼ੌਰ ਹੈ ਕਿ ਨੇਹਾ ਕੱਕੜ ਦੀ ਫ਼ੈਨ ਫ਼ਾਲੋਇੰਗ ਕਾਫ਼ੀ ਤਗੜੀ ਹੈ। ਉਨ੍ਹਾਂ ਦੇ ਫ਼ੈਨਜ਼ ਉਨ੍ਹਾਂ ‘ਤੇ ਜਾਨ ਛਿੜਕਦੇ ਹਨ ਅਤੇ ਜ਼ਾਹਰ ਹੈ ਕਿ ਨੇਹਾ ਨੂੰ ਇਸ ਤਰ੍ਹਾਂ ਰੋਂਦੇ ਹੋਏ ਦੇਖ ਉਨ੍ਹਾਂ ਦੇ ਫ਼ੈਨਜ਼ ਨੂੰ ਜ਼ਰੂਰ ਦੁੱਖ ਲੱਗਿਆ ਹੋਵੇਗਾ।

Share: